ਬਿਹਾਰ ਚੋਣ ਨਤੀਜੇ : ਸ਼ੁਰੂਆਤੀ ਰੁਝਾਨਾਂ ਵਿੱਚ ਐਨ ਡੀ ਏ ਨੂੰ ਮਿਲਿਆ ਬਹੁਮਤ


ਪਟਨਾ, 10 ਨਵੰਬਰ (ਸ.ਬ.) ਬਿਹਾਰ ਵਿਧਾਨ ਸਭਾ ਦੀਆਂ 28 ਅਕਤੂਬਰ, 3 ਨਵੰਬਰ ਅਤੇ 7 ਨਵੰਬਰ ਨੂੰ ਤਿੰਨ ਪੜਾਵਾਂ ਵਿੱਚ 243 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ, ਜੋ ਕਿ ਖਬਰ ਲਿਖੇ ਜਾਣ ਤਕ ਜਾਰੀ ਸੀ| 
ਚ ੋਣ ਕਮਿਸ਼ਨ ਦੀ ਵੈਬਸਾਈਟ ਤੇ ਦਿੱਤੀ ਜਾਣਕਾਰੀ ਅਨੁਸਾਰ ਅਨੁਸਾਰ ਬਾਅਦ ਦੁਪਹਿਰ ਸਾਢੇ ਚਾਰ ਵਜੋ ਐਨ ਡੀ ਏ 128 ਸੀਟਾਂ ਤੇ ਅੱਗੇ ਚਲ ਰਿਹਾ ਸੀ, ਜਦੋਂਕਿ  ਤੇਜਸਵੀ ਯਾਦਵ ਦੀ ਅਗਵਾਈ ਵਾਲਾ ਬਿਹਾਰ ਮਹਾਗਠਜੋੜ  105 ਸੀਟਾਂ ਤੇ ਅੱਗੇ ਚਲ ਰਿਹਾ ਸੀ| 
ਇਸ ਸਭ ਦੇ ਦਰਮਿਆਨ ਚੋਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਚੋਣ ਨਤੀਜਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅੰਦਾਜ਼ਾ ਲਾਉਣਾ ਅਜੇ ਜਲਦਬਾਜ਼ੀ ਹੋਵੇਗੀ| ਡਿਪਟੀ ਚੋਣ ਕਮਿਸ਼ਨਰ ਚੰਦਰਭੂਸ਼ਣ ਕੁਮਾਰ ਸੰਦੀਪ ਜੈਨ ਅਤੇ ਆਸ਼ੀਸ਼ ਕੁੰਦਰਾ ਨੇ ਸਾਂਝੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਬਿਹਾਰ ਵਿੱਚ ਦੁਪਹਿਰ ਤਕ  ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਆਖ਼ਰੀ ਨਤੀਜੇ ਅੱਜ ਦੇਰ ਰਾਤ ਤੱਕ ਆਉਣਗੇ| ਅਜੇ ਵੀ ਵੱਡੇ ਹਿੱਸੇ ਦੀ ਵੋਟਾਂ ਦੀ ਗਿਣਤੀ ਕਰਨੀ ਬਾਕੀ ਹੈ|  ਉਹਨਾਂ ਕਿਹਾ ਕਿ  ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਵਾਰ ਬਿਹਾਰ ਚੋਣਾਂ ਵਿੰਚ 63 ਫ਼ੀਸਦੀ ਤੋਂ ਵੱਧ ਵੋਟ ਕੇਂਦਰ ਬਣਾਏ ਗਏ ਸਨ, ਕਿਉਂਕਿ ਹਰ ਕੇਂਦਰ ਤੇ 1500 ਤੱਕ ਵੋਟਰ ਹੀ ਵੋਟ ਪਾ ਸਕਦੇ ਸਨ| 
ਚੋਣ ਕਮਿਸ਼ਨ ਮੁਤਾਬਕ ਸਾਲ 2015 ਵਿੱਚ 65 ਹਜ਼ਾਰ ਵੋਟ ਕੇਂਦਰ ਸਨ, ਜਦਕਿ ਇਸ ਵਾਰ 1 ਲੱਖ 6 ਹਜ਼ਾਰ ਵੋਟ ਕੇਂਦਰ ਬਣੇ ਸਨ| ਉਨ੍ਹਾਂ  ਦੱਸਿਆ ਕਿ ਵੋਟਾਂ ਦੀ ਗਿਣਤੀ ਘੱਟ ਤੋਂ ਘੱਟ 19 ਰਾਊਂਡ ਵਿੱਚ ਹੁੰਦੀ ਹੈ ਅਤੇ ਵੱਧ ਤੋਂ ਵੱਧ 51 ਰਾਊਂਡ ਵਿੱਚ| ਉਂਝ ਔਸਤਨ 35 ਰਾਊਂਡ ਵਿੱਚ ਵੋਟਾਂ ਦੀ ਗਿਣਤੀ ਹੁੰਦੀ ਹੈ| ਹੁਣ ਤੱਕ ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਦੇਰ ਰਾਤ ਤੱਕ ਸਾਰੇ ਨਤੀਜੇ ਆ         ਜਾਣਗੇ| ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 55 ਥਾਵਾਂ ਤੇ ਚੱਲ ਰਹੀ ਹੈ| ਪਿਛਲੀ ਵਾਰ 38 ਥਾਵਾਂ ਤੇ ਹੋਈ ਸੀ| ਉਨ੍ਹਾਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਅਜੇ ਤੱਕ ਕੋਈ ਸ਼ਿਕਾਇਤ ਜਾਂ ਸਮੱਸਿਆ ਨਹੀਂ ਆਈ ਹੈ| ਵੋਟਾਂ ਦੀ ਗਿਣਤੀ ਸੁਚਾਰੂ ਰੂਪ ਨਾਲ ਹੋ ਰਹੀ ਹੈ|
ਇਥੇ ਇਹ ਜਿਕਰਯੋਗ ਹੈ ਕਿ          ਸਵੇਰੇ 8 ਵਜੇ  ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਤਾਂ ਸ਼ੁਰੂਆਤੀ ਰੁਝਾਨ ਵਿੱਚ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਮਹਾਂਗਠਜੋੜ ਅੱਗੇ  ਸੀ, ਪਰ ਬਾਅਦ ਵਿਚ ਸਮੀਕਰਨ ਬਦਲ ਗਏ ਅਤੇ ਐਨ ਡੀ ਏ ਬਹੁਮਤ ਪ੍ਰਾਪਤ ਕਰਨ ਵੱਲ ਵੱਧ ਗਿਆ ਜਦੋਂਕਿ ਤੇਜਸਵੀ ਯਾਦਵ ਦਾ ਮਹਾਂਗਠਜੋੜ ਦੂਜੇ ਨੰਬਰ ਤੇ ਆ ਗਿਆ| ਇਸਦੇ ਬਾਵਜੂਦ 166 ਸੀਟਾਂ ਅਜਿਹੀਆਂ ਹਨ, ਜਿਥੇ ਕਿ ਉਮੀਦਵਾਰਾਂ ਦੇ ਵਿਚਾਲੇ ਵੋਟਾਂ ਦਾ ਅੰਤਰ 5 ਹਜਾਰ ਵੋਟਾਂ ਤੋਂ ਘੱਟ ਹੈ ਅਤੇ ਇੱਥੇ ਕੋਈ ਵੀ ਉਲਟਫੇਰ ਹੋ ਸਕਦਾ ਹੈ| 49 ਸ ੀਟਾਂ ਤੇ ਵੋਟਾਂ ਦਾ ਅੰਤਰ ਬਹੁਤ ਜਿਆਦਾ ਘੱਟ ਹੈ ਅਤੇ ਆਉਣ ਵਾਲੇ ਨਤੀਜਿਆਂ ਵਿੱਚ 166 ਸੀਟਾਂ ਤੇ ਸਮੀਕਰਨ ਬਦਲ ਸਕਦੇਹਨ| 
ਐਨ ਡੀ ਏ ਦੇ ਚੋਣ ਨਤੀਜਿਆਂ ਵਿੱਚ ਬਹੁਮਤ ਵੱਲ ਵਧਣ ਨਾਲ  ਭਾਜਪਾ ਦਫਤਰਾਂ ਵਿਚ ਜਸ਼ਨ ਮਨਾਏ ਜਾਣ ਲੱਗ ਪਏ ਹਨ ਅਤੇ ਜੇ ਡੀ ਯੂ ਦਫਤਰਾਂ ਵਿੱਚ ਪਟਾਕੇ ਚਲਾਏ ਜਾ ਰਹੇ ਹਨ, ਦੂਜੇ ਪਾਸੇ ਬਿਹਾਰ ਚ ੋਣਾਂ ਵਿੱਚ ਪਿਛੇ ਰਹਿ ਗਈ ਕਾਂਗਰਸ ਨੇ ਹੁਣ ਈ ਵੀ  ਐਮ ਦੀ ਭਰੋਸੇਯੋਗਤਾ ਉਪਰ ਸਵਾਲ ਚੁਕੇ ਹਨ|

Leave a Reply

Your email address will not be published. Required fields are marked *