ਬਿਹਾਰ-ਜੇ. ਡੀ. ਯੂ. ਦੇ ਸਾਬਕਾ ਵਿਧਾਇਕ ਦੀ ਪਾਰਟੀ ਵਿੱਚ ਮਹਿਲਾ ਨੂੰ ਲੱਗੀ ਗੋਲੀ

ਪਟਨਾ, 2 ਜਨਵਰੀ (ਸ.ਬ.) ਬਿਹਾਰ ਦੇ ਜੇ. ਡੀ. ਯੂ. ਦੇ ਸਾਬਕਾ ਵਿਧਾਇਕ ਨਵੇਂ ਸਾਲ ਦੀ ਪਾਰਟੀ ਨੂੰ ਲੈ ਕੇ ਚੱਲ ਰਹੇ ਜਸ਼ਨ ਵਿੱਚ ਫਸ ਗਏ ਹਨ| ਨਵੇਂ ਸਾਲ ਦੀ ਪਾਰਟੀ ਦੌਰਾਨ ਇਕ ਔਰਤ ਨੂੰ ਗੋਲੀ ਲੱਗਣ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਸਾਬਕਾ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ| ਸਾਬਕਾ ਵਿਧਾਇਕ ਦਾ ਨਾਂ ਰਾਜੂ ਸਿੰਘ ਹੈ, ਜੋ ਯੂ. ਪੀ. ਦੇ ਗੋਰਖਪੁਰ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ| ਬਿਹਾਰ ਦੇ ਮੁਜੱਫਰਪੁਰ ਇਲਾਕੇ ਤੋਂ ਰਾਜੂ ਸਿੰਘ ਜੇ. ਡੀ. ਯੂ ਦੇ ਟਿਕਟ ਤੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ|
ਰਿਪੋਰਟ ਮੁਤਾਬਕ ਨਵੇਂ ਸਾਲ ਤੇ ਰਾਜੂ ਸਿੰਘ ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ਵਿੱਚ ਆਪਣੇ ਫਾਰਮ ਹਾਊਸ ਦੇ ਅੰਦਰ ਜਸ਼ਨ ਮਨਾ ਰਹੇ ਸੀ| ਪਾਰਟੀ ਦੇ ਜਸ਼ਨ ਵਿੱਚ ਰਾਜੂ ਸਿੰਘ ਨੇ ਇਕ ਮਹਿਲਾ ਤੇ ਗੋਲੀ ਚਲਾ ਦਿੱਤੀ| ਗੋਲੀ ਅਰਚਨਾ ਗੁਪਤਾ ਨਾਂ ਦੀ ਮਹਿਲਾ ਨੂੰ ਲੱਗੀ, ਜਿਸ ਕਾਰਨ ਉਹ ਔਰਤ ਨੂੰ ਗੰਭੀਰ ਸਥਿਤੀ ਵਿੱਚ ਦਿੱਲੀ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ| ਇਸ ਘਟਨਾ ਦੀ ਖਬਰ ਜਦੋਂ ਪੁਲੀਸ ਨੂੰ ਮਿਲੀ ਤਾਂ ਰਾਜੂ ਸਿੰਘ ਮੌਕੇ ਤੇ ਫਰਾਰ ਹੋ ਚੁੱਕਿਆ ਸੀ| ਦਿੱਲੀ ਪੁਲੀਸ ਦੀ ਟੀਮ ਨੇ ਜੇ. ਡੀ. ਯੂ ਦੇ ਸਾਬਕਾ ਵਿਧਾਇਕ ਰਾਜੂ ਸਿੰਘ ਦੇ ਦਿੱਲੀ ਫਾਰਮ ਹਾਊਸ ਦੀ ਤਲਾਸ਼ੀ ਕੀਤੀ, ਜਿੱਥੇ ਪੁਲੀਸ ਨੇ ਦੋ ਰਾਈਫਲਾਂ ਸਮੇਤ ਲਗਭਗ 800 ਰਾਊਂਡ ਕਾਰਤੂਸ ਬਰਾਮਦ ਕੀਤੇ ਹਨ|

Leave a Reply

Your email address will not be published. Required fields are marked *