ਬਿਹਾਰ: ਤਲਾਬ ਵਿੱਚ ਡਿੱਗੀ ਕਾਰ, 6 ਬੱਚਿਆਂ ਦੀ ਮੌਤ

ਬਿਹਾਰ, 19 ਜੂਨ (ਸ.ਬ.) ਬਿਹਾਰ ਦੇ ਅਰਰੀਆ ਜ਼ਿਲੇ ਵਿੱਚ ਅੱਜ ਇਕ ਦਰਦਨਾਕ ਹਾਦਸਾ ਹੋ ਗਿਆ| ਇੱਥੇ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਗੱਡੀ ਤਾਲਾਬ ਵਿੱਚ ਡਿੱਗ ਗਈ| ਇਸ ਹਾਦਸੇ ਵਿੱਚ 6 ਬੱਚਿਆਂ ਦੀ ਮੌਤ ਦੀ ਖਬਰ ਹੈ| ਬਚਾਅ ਮੁਹਿੰਮ ਦੌਰਾਨ ਇਕ ਬੱਚੇ ਨੂੰ ਬਚਾ ਲਿਆ ਗਿਆ ਹੈ| ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਅਰਰੀਆ ਦੇ ਤਾਰਾਬਾੜੀ ਇਲਾਕੇ ਵਿੱਚ ਹੋਇਆ| ਇਕ ਕਾਰ ਵਿੱਚ ਕੁਝ ਬੱਚੇ ਜਾ ਰਹੇ ਸਨ| ਇਸ ਦੌਰਾਨ ਕਾਰ ਤਾਰਾਬਾੜੀ ਇਲਾਕੇ ਸਥਿਤ ਇਕ ਤਾਲਾਬ ਵਿੱਚ ਡਿੱਗ ਗਈ| ਹੁਣ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬੱਚਿਆਂ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ| ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹਨ| ਇਸ ਹਾਦਸੇ ਦੇ ਬਾਅਦ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਚਲਾਈ, ਜਿਸ ਵਿੱਚ 1 ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ| ਹਾਦਸੇ ਵਿੱਚ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *