ਬਿਹਾਰ ਦੇ ਗਯਾ ਅਤੇ ਨਵਾਦਾ ਜ਼ਿਲੇ ਵਿੱਚੋਂ ਭਾਰੀ ਮਾਤਰਾ ਵਿੱਚ ਦੇਸੀ ਸ਼ਰਾਬ ਹੋਈ ਬਰਮਾਦ, ਡਰਾਈਵਰ ਗ੍ਰਿਫਤਾਰ

ਪਟਨਾ, 17 ਦਸੰਬਰ (ਸ.ਬ.) ਬਿਹਾਰ ਵਿੱਚ ਸ਼ਰਾਬੰਦੀ ਤੋਂ ਬਾਅਦ ਚੌਕੰਨੀ ਪੁਲੀਸ ਨੇ ਗਯਾ ਅਤੇ ਨਵਾਦਾ ਜ਼ਿਲੇ ਤੋਂ ਭਾਰੀ ਮਾਤਰਾ ਵਿੱਚ ਦੇਸੀ ਅਤੇ ਮਸਾਲੇਦਾਰ ਸ਼ਰਾਬ ਬਰਾਮਦ ਕਰਕੇ ਇਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ| ਗਯਾ ਤੋਂ ਮਿਲੀ ਰਿਪੋਰਟ ਮੁਤਾਬਕ ਉਤਪਾਦ ਵਿਭਾਗ ਦੀ ਟੀਮ ਨੇ ਸੂਚਨਾ ਦੇ ਆਧਾਰ ਤੇ ਡੋਭੀ ਥਾਣਾ ਖੇਤਰ ਦੇ ਮਟਨ ਮੋੜ ਨੇੜੇ ਇਕ ਟਰੱਕ ਵਿੱਚੋਂ ਦੇਸੀ ਸ਼ਰਾਬ ਦੇ 20 ਹਜ਼ਾਰ 900 ਪਾਊਚ ਅਤੇ 1500 ਮਸਾਲੇਦਾਰ ਸ਼ਰਾਬ ਦੇ ਪਾਉਚ ਬਰਾਮਦ ਕੀਤੇ| ਇਸ ਦੌਰਾਨ ਝਾਰਖੰਡ ਦੇ ਅਮਰਾਤੱਲਾ ਨਿਵਾਸੀ ਟਰੱਕ ਡਰਾਈਵਰ ਪੂਨਰਮਾਸੀ ਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਉਤਪਾਦ ਵਿਭਾਗ ਦੇ ਅਵਰ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਬਰਾਮਦ ਸ਼ਰਾਬ ਝਾਰਖੰਡ ਵਿੱਚ ਬਣੀ ਹੈ, ਜਿਸ ਨੂੰ ਬਿਹਾਰ ਵਿੱਚ ਵੇਚਣ ਦੇ ਉਦੇਸ਼ ਨਾਲ ਲਿਆਇਆ ਜਾ ਰਿਹਾ ਸੀ| ਟਰੱਕ ਨੂੰ ਜਬਤ ਕਰ ਕੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ| ਨਵਾਦਾ ਤੋਂ ਮਿਲੀ ਸੂਚਨਾ ਮੁਤਾਬਕ ਬੁੰਦੇਲਖੰਡ ਸਹਾਇਕ ਥਾਣਾ ਖੇਤਰ ਵਿੱਚ ਤੜਕੇ ਪੁਲੀਸ ਨੇ ਇਕ ਜੀਪ ਵਿੱਚੋਂ 35 ਬੋਰਿਆਂ ਵਿੱਚ ਬੰਦ ਲਗਭਗ 4 ਹਜ਼ਾਰ ਪਾਉਚ ਦੇਸੀ ਸ਼ਰਾਬ ਬਰਾਮਦ ਕੀਤੀ| ਪੁਲੀਸ ਸੂਤਰਾਂ ਨੇ ਦੱਸਿਆ ਕਿ ਪਿੱਛਾ ਕਰਨ ਤੇ ਡਰਾਈਵਰ ਅਤੇ ਉਸ ਵਿੱਚ ਸਵਾਰ ਤਸਕਰ ਜੀਪ ਨੂੰ ਅੰਸਾਰਨਗਰ ਮੁਹੱਲਾ ਵਿੱਚ ਸੜਕ ਕਿਨਾਰੇ ਲਗਾ ਕੇ ਫਰਾਰ ਹੋ ਗਏ| ਬਰਾਮਦ ਸ਼ਰਾਬ ਝਾਰਖੰਡ ਨਿਰਮਿਤ ਹੈ|

Leave a Reply

Your email address will not be published. Required fields are marked *