ਬਿਹਾਰ ਦੇ ਨਵਾਦਾ ਵਿੱਚ ਹਿੰਸਾ ਦਾ ਦੌਰ ਜਾਰੀ

ਬਿਹਾਰ, 30 ਮਾਰਚ (ਸ.ਬ.) ਬਿਹਾਰ ਵਿੱਚ ਰਾਮ ਨੌਮੀ ਤੋਂ ਬਾਅਦ ਭੜਕੀ ਹਿੰਸਾ ਅਜੇ ਸ਼ਾਂਤ ਨਹੀਂ ਹੋਈ ਸੀ ਕਿ ਇੱਕ ਵਾਰ ਫਿਰ ਉਥੋਂ ਦਾ ਮਹੌਲ ਵਿਗੜ ਗਿਆ ਹੈ| ਹਿੰਸਾਂ ਦੌਰਾਨ ਕਈ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਅਤੇ ਕਈ ਦੁਕਾਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ| ਹਾਲਾਤਾਂ ਤੇ ਕਾਬੂ ਲਿਆਉਣ ਲਈ ਪੁਲੀਸ ਨੇ ਅਜੇ ਤੱਕ 10 ਰਾਊਂਡ ਦੀ ਫਾਈਰਿੰਗ ਕਰ ਦਿੱਤੀ ਹੈ ਅਤੇ ਜਿਲ੍ਹਾ ਪ੍ਰਸਾਸ਼ਨ ਨੇ ਇੰਟਰਨੈਟ ਸੇਵਾਵਾਂ ਤੇ ਵੀ ਰੋਕ ਲਗਾ ਦਿੱਤੀ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਨਵਾਦਾ ਦੇ ਕੇਂਦਰੀ ਮੰਤਰੀ ਗਿਰੀਰਾਜ ਦਾ ਸੰਸਦੀ ਖੇਤਰ ਹੈ|

Leave a Reply

Your email address will not be published. Required fields are marked *