ਬਿਹਾਰ ਦੇ ਸਮਸਤੀਪੁਰ ਵਿੱਚ ਆਰ ਜੇ ਡੀ ਨੇਤਾ ਹਰੇ ਰਾਮ ਯਾਦਵ ਦਾ ਗੋਲੀ ਮਾਰ ਕੇ ਕੀਤਾ ਕਤਲ

ਸਮਸਤੀਪੁਰ, 22 ਦਸੰਬਰ (ਸ.ਬ.) ਬਿਹਾਰ ਵਿੱਚ ਸਮਸਤੀਪੁਰ ਜ਼ਿਲ੍ਹੇ ਦੇ ਹਸਨਪੁਰ ਥਾਣਾ ਖੇਤਰ ਦੇ ਸੀਹੀ ਰੋਡ ਨੇੜੇ ਅਪਰਾਧੀਆਂ ਨੇ ਅੱਜ ਦਿਨ-ਦਿਹਾੜੇ ਰਾਸ਼ਟਰੀ ਦਲ ਦੇ ਨੇਤਾ ਹਰੇ ਰਾਮ ਯਾਦਵ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ|
ਪੁਲੀਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਸਨਪੁਰ ਥਾਣੇ ਦੇ ਸ਼ੰਕਰਪੁਰ ਪਿੰਡ ਵਾਸੀ ਅਤੇ ਰਾਜਦ ਨੇਤਾ ਹਰੇ ਰਾਮ ਯਾਦਵ ਸਵੇਰੇ ਘਰ ਤੋਂ ਟਹਿਲਣ ਲਈ ਨਿਕਲੇ ਸਨ ਉਦੋਂ ਸੀਹੀ ਮੋੜ ਨੇੜੇ ਦੋ ਮੋਟਰਸਾਇਲ ਤੇ ਸਵਾਰ ਚਾਰ ਅਪਰਾਧੀਆਂ ਨੇ ਉਨ੍ਹਾਂ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ| ਰਾਜਦ ਨੇਤਾ ਦੇ ਕਤਲ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਲਾਸ਼ ਰੱਖ ਕੇ ਮੁਖ ਮਾਰਗ ਨੂੰ ਜ਼ਾਮ ਕਰ ਦਿੱਤਾ| ਘਟਨਾ ਸਥਾਨ ਤੇ ਸਮਸਤੀਪੁਰ ਦੇ ਪੁਲੀਸ ਅਧਿਕਾਰੀ ਨੂੰ ਬੁਲਾਉਣ ਅਤੇ ਹੱਤਿਆਕਾਂਡ ਵਿੱਚ ਸ਼ਾਮਲ ਅਪਰਾਧੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ|
ਇਸ ਦੌਰਾਨ ਪੁਲੀਸ ਅਧਿਕਾਰੀ ਦੀਪਕ ਰੰਜਨ ਨੇ ਦੱਸਿਆ ਕਿ ਮਾਮਲੇ ਵਿੱਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਉਨ੍ਹਾਂ ਕਤਲ ਦਾ ਕਾਰਨ ਆਪਸੀ ਦੁਸ਼ਮਣੀ ਦੱਸਿਆ ਹੈ| ਰਾਜਦ ਵਿਧਾਇਕ ਅਤੇ ਪ੍ਰਦੇਸ਼ ਬੁਲਾਰੇ ਨੇ ਇਸ ਹੱਤਿਆਕਾਂਡ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ ਲਗਾਤਾਰ ਵਧਦੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕ ਡਰੇ ਹੋਏ ਹਨ| ਉਨ੍ਹਾਂ ਨੇ ਆਰੋਪ ਲਗਾਇਆ ਕਿ ਜ਼ਿਲ੍ਹੇ ਵਿੱਚ ਕਤਲ ਅਤੇ ਲੁੱਟ ਦੀਆਂ ਵਾਰਦਾਤਾਂ ਤੇ ਰੋਕ ਲਗਾਉਣ ਵਿੱਚ ਪੁਲੀਸ ਅਸਫਲ ਹੈ|

Leave a Reply

Your email address will not be published. Required fields are marked *