ਬਿਹਾਰ ਦੇ ਸਾਬਕਾ ਸਿੱਖਿਆ ਮੰਤਰੀ ਸੁਰਿੰਦਰ ਪ੍ਰਸਾਦ ਤਰੁਣ ਦਾ ਦਿਹਾਂਤ

ਬਿਹਾਰਸ਼ਰੀਫ, 21 ਦਸੰਬਰ (ਸ.ਬ.) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਬਿਹਾਰ ਦੇ ਸਾਬਕਾ ਸਿੱਖਿਆ ਮੰਤਰੀ ਸੁਰਿੰਦਰ ਪ੍ਰਸਾਦ ਤਰੁਣ ਦਾ ਬੀਤੀ ਦੇਰ ਰਾਤ ਨੂੰ ਦਿਹਾਂਤ ਹੋ ਗਿਆ| ਉਹ 86 ਸਾਲ ਦੇ ਸਨ| ਸ਼੍ਰੀ ਤਰੁਣ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਦੇਰ ਰਾਤ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ| ਰਾਜਗੀਰ ਦੇ ਨਿਵਾਸੀ ਸ਼੍ਰੀ ਤਰੁਣ ਕਾਂਗਰਸ ਦੀ ਟਿਕਟ ਤੇ ਹਿਲਸਾ ਵਿਧਾਨਸਭਾ ਖੇਤਰ ਵਿੱਚੋਂ ਵਿਧਾਇਕ ਚੁਣੇ ਗਏ ਸਨ| ਸ਼੍ਰੀ ਤਰੁਣ ਬਿੰਦੇਸ਼ਵਰੀ ਦੂਬੇ ਮੰਤਰੀਮੰਡਲ ਵਿੱਚ ਸਿੱਖਿਆ ਮੰਤਰੀ ਬਣਾਏ ਗਏ ਸਨ|

Leave a Reply

Your email address will not be published. Required fields are marked *