ਬਿਹਾਰ ਦੇ 11 ਕਰੋੜ ਲੋਕਾਂ ਦੀਆਂ ਭਾਵਾਨਾਵਾਂ ਨਾਲ ਨਾ ਖੇਡਿਆ ਜਾਵੇ : ਸ਼ਰਦ ਯਾਦਵ

ਨਵੀਂ ਦਿੱਲੀ, 31 ਜੁਲਾਈ (ਸ.ਬ.)  ਬਿਹਾਰ ਵਿੱਚ ਨਿਤੀਸ਼ ਕੁਮਾਰ ਨੇ ਮਹਾਗਠਜੋੜ ਤੋੜ ਬੀ.ਜੇ.ਪੀ ਨਾਲ ਮਿਲ ਕੇ ਸਰਕਾਰ ਤਾਂ ਬਣਾ ਲਈ ਹੈ| ਅੱਜ ਨਿਤੀਸ਼ ਦੇ ਫੈਸਲੇ ਤੇ ਜੇ.ਡੀ.ਯੂ ਦੇ ਪਹਿਲੇ ਰਾਸ਼ਟਰੀ ਪ੍ਰਧਾਨ ਅਤੇ ਸੀਨੀਅਰ ਨੇਤਾ ਸ਼ਰਦ ਯਾਦਵ ਨੇ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਕਿਹਾ ਕਿ ਜੋ ਸਥਿਤੀ ਹੈ, ਉਹ ਨਾ ਪਸੰਦ ਹੈ| ਬਿਹਾਰ ਦੀ 11 ਕਰੋੜ ਜਨਤਾ ਲਈ ਇਹ ਠੀਕ ਨਹੀਂ ਹੈ| ਬਿਹਾਰ ਵਿੱਚ ਜੋ ਫੈਸਲਾ ਹੋਇਆ ਮੈਂ ਉਸ ਨਾਲ ਸਹਿਮਤ ਨਹੀਂ ਹਾਂ|
ਇਹ ਦੁੱਖ ਭਰਿਆ ਹੈ| ਲੋਕਾਂ ਨੇ ਜਨਾਦੇਸ਼ ਇਸ ਲਈ ਨਹੀਂ ਦਿੱਤਾ ਸੀ| ਯਾਦਵ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਹ ਹੁਣ ਤੱਕ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਮਨਾਉਣ ਦੀ ਐਨ.ਡੀ ਏ ਨੇਤਾਵਾਂ ਦੀ ਕੋਸ਼ਿਸ਼ ਹੁਣ ਤੱਕ ਨਾਕਾਮ ਰਹੀ ਹੈ|
ਦੂਜੇ ਪਾਸੇ ਜਦਯੂ ਦੇ ਮਹਾ ਸਕੱਤਰ ਕੇਸੀ ਤਿਆਗੀ ਨੇ ਕਿਹਾ ਕਿ ਪਟਨਾ ਵਿੱਚ ਅਗਲੇ ਮਹੀਨੇ ਹੋ ਰਹੇ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਦੀ ਬੈਠਕ ਹੈ, ਜਿੱਥੇ ਸਾਰੇ ਨੇਤਾ ਖੁੱਲ੍ਹ ਕੇ ਆਪਣੀ ਗੱਲ ਰੱਖਣਗੇ| ਸੂਤਰਾਂ ਦਾ ਕਹਿਣਾ ਹੈ ਕਿ ਸ਼ਰਦ ਯਾਦਵ 19 ਅਗਸਤ ਨੂੰ ਆਯੋਜਿਤ ਬੈਠਕ ਵਿੱਚ ਆਪਣੀ ਨਾਰਾਜ਼ਗੀ ਜਾਹਰ ਕਰ ਸਕਦੇ ਹਨ ਜਦਕਿ ਪਾਰਟੀ ਦੇ ਇਕ ਹੋਰ ਸੂਤਰ ਦਾ ਕਹਿਣਾ ਹੈ ਕਿ 20 ਰਾਜਾਂ ਦੇ ਪਾਰਟੀ ਨੇਤਾ ਸ਼ਰਦ ਅਤੇ ਨਿਤੀਸ਼ ਨੂੰ ਪੱਤਰ ਲਿਖ ਕੇ ਆਪਣੀ ਰਾਏ ਰੱਖ ਸਕਦੇ ਹਨ|
ਰਾਜਸਭਾ ਵਿੱਚ ਜੇ.ਡੀ.ਯੂ ਦੇ 10 ਸੰਸਦ ਹਨ ਅਤੇ ਸ਼ਰਦ ਯਾਦਵ ਵੀ ਇਸ ਵਿੱਚੋਂ ਇਕ ਹਨ| ਇਸ ਤੋਂ ਪਹਿਲੇ ਦੋ ਰਾਜਸਭਾ ਸੰਸਦ ਅਲੀ ਅਨਵਰ ਅਤੇ ਵਰਿੰਦਰ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਖਿਲਾਫ ਖੁੱਲ੍ਹ ਕੇ ਬੋਲ ਸਕਦੇ ਹਨ| ਸੂਤਰਾਂ ਦਾ ਕਹਿਣਾ ਹੈ ਕਿ ਨਿਤੀਸ਼ ਦਾ ਐਨ.ਡੀ.ਏ ਨਾਲ ਜਾਣਾ ਸ਼ਰਦ ਯਾਦਵ ਨੂੰ ਪਸੰਦ ਨਹੀਂ ਆ ਰਿਹਾ ਹੈ| ਸ਼ਰਦ ਯਾਦਵ ਨੇ ਹੁਣ ਤੱਕ ਕੁਝ ਵੀ ਨਹੀਂ ਕਿਹਾ ਹੈ ਪਰ ਜੇ.ਡੀ.ਯੂ ਸਮੇਤ ਕਈ ਵਿਰੋਧੀ ਦਲ        ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ|

Leave a Reply

Your email address will not be published. Required fields are marked *