ਬਿਹਾਰ : ਭਾਰਤ ਵਿਰੁੱਧ ਨਾਅਰੇ ਲਗਾਉਣ ਦੇ ਦੋਸ਼ ਵਿੱਚ 2 ਗ੍ਰਿਫਤਾਰ

ਅਰਰੀਆ, 16 ਮਾਰਚ (ਸ.ਬ.) ਬਿਹਾਰ ਦੇ ਅਰਰੀਆ ਵਿੱਚ ਅਣਜਾਣ ਲੋਕਾਂ ਵੱਲੋਂ ਕਥਿਤ ਰੂਪ ਵਿੱਚ ਭਾਰਤ ਖਿਲਾਫ ਨਾਅਰੇ ਲਗਾਉਣ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਇਹ ਦੋਸ਼ੀ ਅਰਰੀਆ ਦੇ ਹੀ ਰਹਿਣ ਵਾਲੇ ਹੀ ਹਨ| ਸੋਸ਼ਲ ਮੀਡੀਆ ਤੇ ਜਾਰੀ ਇਸ ਵੀਡੀਓ ਵਿੱਚ ਕੁਝ ਲੋਕ ਪਾਕਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਗਾਉਂਦੇ ਦਿਖਾਈ ਦੇ ਰਹੇ ਸਨ| ਇਸ ਮਾਮਲੇ ਵਿੱਚ ਬੀਤੇ ਦਿਨੀਂ ਐਫ.ਆਈ.ਆਰ ਦਰਜ ਕੀਤੀ ਗਈ ਸੀ|
ਇਸ ਤੋਂ ਪਹਿਲਾਂ ਬੀਤੀ ਦਿਨ ਅਰਰੀਆ ਉਪਚੋਣਾਂ ਵਿੱਚ ਆਰ.ਜੇ.ਡੀ. ਦੀ ਜਿੱਤ ਤੋਂ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਸੀ ਕਿ ਹੁਣ ਅਰਰੀਆ ਅੱਤਵਾਦੀਆਂ ਦਾ ਗੜ੍ਹ ਬਣ ਜਾਵੇਗਾ| ਬਿਹਾਰ ਭਾਜਪਾ ਪ੍ਰਧਾਨ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਅਰਰੀਆ ਤੋਂ ਆਰ.ਜੇ.ਡੀ. ਉਮੀਦਵਾਰ ਜਿੱਤ ਦੇ ਹਨ ਤਾਂ ਉਹ ਆਈ.ਐਸ.ਆਈ.ਐਸ. ਲਈ ਸੁਰੱਖਿਅਤ ਸਥਾਨ ਬਣ ਜਾਵੇਗਾ| ਦੋਸ਼ੀਆਂ ਦੇ ਨਾਮ ਸੁਲਤਾਨ ਆਜਮੀ ਅਤੇ ਸ਼ਹਿਜਾਦ ਦੱਸੇ ਗਏ ਹਨ| ਦੋਸ਼ ਹੈ ਕਿ ਇੰਨਾਂ ਲੋਕਾਂ ਨੇ ਦੇਸ਼ ਵਿਰੋਧੀ ਨਾਅਰੇ ਲਗਾਏ ਗਏ ਸਨ|

Leave a Reply

Your email address will not be published. Required fields are marked *