ਬਿਹਾਰ: ਰੇਲਵੇ ਸਟੇਸ਼ਨ ਦੇ ਨੇੜੇ ਕਰੰਟ ਦੀ ਲਪੇਟ ਵਿੱਚ ਆਉਣ ਨਾਲ 10 ਮਜ਼ਦੂਰ ਝੁਲਸੇ

ਬਿਹਾਰ, 11 ਸਤੰਬਰ (ਸ.ਬ.) ਬਾੜ ਰੇਲਵੇ ਸਟੇਸ਼ਨ ਦੇ ਪੱਛਮੀ ਗੁਮਟੀ ਨੇੜੇ ਕਰੰਟ ਦੀ ਲਪੇਟ ਵਿੱਚ ਆਉੁਣ ਨਾਲ 10 ਮਜ਼ਦੂਰ ਝੁਲਸ ਗਏ| ਇਸ ਦੇ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਹੰਗਾਮਾ ਕਰਦੇ ਹੋਏ ਬਾੜ ਰੇਲਵੇ ਸਟੇਸ਼ਨ ਤੇ ਜੰਮ ਕੇ ਭੰਨਤੋੜ ਕੀਤੀ| ਰੇਲਵੇ ਪੁਲੀਸ ਕਰਮਚਾਰੀਆਂ ਨਾਲ ਬਦਸਲੂਕੀ ਵੀ ਕੀਤੀ ਗਈ| ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਬਾੜ ਰੇਲਵੇ ਸਟੇਸ਼ਨ ਦੇ ਪੱਛਮੀ ਬੇਡਨਾ ਗੁਮਟੀ ਨੇੜੇ ਹਾਈਟੈਂਸ਼ਨ ਤਾਰ ਲਗਾਉਣ ਦਾ ਕੰਮ ਚੱਲ ਰਿਹਾ ਸੀ| ਪੌੜੀ ਲਗਾ ਕੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ| ਇਸ ਵਿਚਾਲੇ ਲੋਹੇ ਦੀ ਪੌੜੀ ਬੇਕਾਬੂ ਹੋ ਕੇ ਤਾਰ ਤੇ ਡਿੱਗ ਗਈ| ਜਿਸ ਕਾਰਨ ਹਾਈਟੈਂਸ਼ਨ ਤਾਰ ਦੀ ਲਪੇਟ ਵਿੱਚ ਮਜ਼ਦੂਰ ਆ ਗਏ| ਮੌਕੇ ਤੇ ਭਗਦੜ ਮਚ ਗਈ| ਸਾਰੇ ਮਜ਼ਦੂਰ ਕਰੰਟ ਲੱਗਣ ਕਾਰਨ ਜ਼ਮੀਨ ਤੇ ਡਿੱਗ ਗਏ ਅਤੇ ਦੇਖਦੇ ਹੀ ਦੇਖਦੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਇਨ੍ਹਾਂ ਮਜ਼ਦੂਰਾਂ ਦੀ ਸਥਿਤੀ ਦੇਖਦੇ ਹੋਏ ਘਟਨਾ ਸਥਾਨ ਤੇ ਲੋਕਾਂ ਦੀ ਹਿੰਮਤ ਨਹੀਂ ਹੋਈ ਕਿ ਇਨ੍ਹਾਂ ਨੂੰ ਬਚਾਇਆ ਜਾਵੇ| ਬਾਅਦ ਵਿੱਚ ਕਿਸੇ ਤਰ੍ਹਾਂ ਮਜ਼ਦੂਰਾਂ ਨੂੰ ਵੱਖ ਕੀਤਾ ਗਿਆ| ਸਾਰੇ ਮਜ਼ਦੂਰਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਘਟਨਾ ਦੇ ਬਾਅਦ ਮੌਕੇ ਤੇ ਮੌਜੂਦ ਲੋਕ ਗੁੱਸੇ ਵਿੱਚ ਆ ਗਏ ਅਤੇ ਭੰਨਤੋੜ ਕਰਨ ਲੱਗੇ|

Leave a Reply

Your email address will not be published. Required fields are marked *