ਬਿਹਾਰ: ਲਾਲੂ ਯਾਦਵ ਦੇ ਪਰਿਵਾਰ ਨੂੰ ਝਟਕਾ, ਗੁਆ ਸਕਦੇ ਹਨ 128 ਕਰੋੜ ਦੀ ਸੰਪਤੀ

ਪਟਨਾ, 23 ਅਕਤੂਬਰ (ਸ.ਬ.) ਬਿਹਾਰ ਦੇ ਸਾਬਕਾ ਮੁੱਖਮੰਤਰੀ ਅਤੇ ਆਰ.ਜੇ.ਡੀ. ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੇ ਮੈਂਬਰ ਜਲਦੀ ਹੀ ਪਟਨਾ ਅਤੇ ਦਿੱਲੀ ਦੇ ਇਲਾਕਿਆਂ ਵਿੱਚ ਸਥਿਤ ਆਪਣੀ ਪ੍ਰਾਪਰਟੀ ਨੂੰ ਗੁਆ ਸਕਦੇ ਹਨ| ਬੇਨਾਮੀ ਸੌਦੇ ਸੋਧ ਕਾਨੂੰਨ ਤਹਿਤ ਇਨਕਮ ਟੈਕਸ ਡਿਪਾਰਟਮੈਂਟ ਨੇ 17 ਪ੍ਰਾਪਰਟੀਆਂ ਨੂੰ ਅਟੈਚ ਕਰਨ ਦੀ ਪੁਸ਼ਟੀ ਕੀਤੀ ਹੈ| ਇਸ ਦੀ ਕੁੱਲ ਕੀਮਤ ਕਰੀਬ 128 ਕਰੋੜ ਰੁਪਏ ਹੈ|
ਅਟੈਚ ਕੀਤੀ ਗਈ ਪ੍ਰਾਪਰਟੀ ਲਾਲੂ ਯਾਦਵ ਦੇ ਕਰੀਬੀ ਸੰਬੰਧੀਆਂ ਨੇ ਕਥਿਤ ਰੂਪ ਤੋਂ ਸ਼ੈੱਲ ਕੰਪਨੀਆਂ ਦੀ ਮਦਦ ਨਾਲ ਯੂ.ਪੀ.ਏ.ਸ਼ਾਸਨ ਕਾਲ ਵਿੱਚ ਉਨ੍ਹਾਂ ਦੇ ਰੇਲ ਮੰਤਰੀ ਰਹਿਣ ਦੌਰਾਨ ਖਰੀਦੀ ਸੀ| ਇਨ੍ਹਾਂ ਸੰਪਤੀਆਂ ਨੂੰ ਲਾਲੂ ਯਾਦਵ ਦੀ ਪਤਨੀ ਰਾਬੜੀ ਦੇਵੀ, ਉਨ੍ਹਾਂ ਦੇ ਬੇਟੇ ਅਤੇ ਬਿਹਾਰ ਦੇ ਸਾਬਕਾ ਡਿਪਟੀ ਸੀ.ਐਮ ਤੇਜਸਵੀ ਯਾਦਵ, ਬੇਟੀ ਚੰਦਾ, ਮੀਸ਼ਾ ਅਤੇ ਰਾਗਿਨੀ ਅਤੇ ਜਵਾਈ ਸ਼ੈਲੇਸ਼ ਕੁਮਾਰ ਦੇ ਨਾਂ ਟ੍ਰਾਂਸਫਰ ਕਰ ਦਿੱਤਾ ਗਿਆ ਸੀ|
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸੰਪਤੀਆਂ ਨੂੰ ਅਟੈਚ ਕੀਤੇ ਜਾਣ ਤੋਂ ਬਾਅਦ ਹੁਣ ਇਨਕਮ ਟੈਕਸ ਡਿਪਾਰਟਮੈਂਟ ਉਨ੍ਹਾਂ ਤੇ ਕਬਜ਼ਾ ਕਰ ਸਕੇਗਾ| ਵਿਭਾਗ ਚਾਹੇ ਤਾਂ ਉਸ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਸੁਣਵਾਈ ਪੂਰੀ ਹੋਣ ਤੱਕ ਕਿਰਾਏ ਤੇ ਰਹਿਣ ਦੀ ਮਨਜ਼ੂਰੀ ਦੇ ਸਕੇਗਾ|

Leave a Reply

Your email address will not be published. Required fields are marked *