ਬਿਹਾਰ ਵਿਚ ਬਿਜਲੀ ਡਿੱਗਣ ਨਾਲ ਚਾਰ ਔਰਤਾਂ ਸਮੇਤ ਛੇ ਦੀ ਮੌਤ

Current_Warnings

ਪਟਨਾ, 29 ਜੁਲਾਈ (ਸ.ਬ.) ਬਿਹਾਰ ਵਿਚ ਪਿਛਲੇ 24 ਘੰਟਿਆਂ ਦੇ ਦੌਰਾਨ ਬਿਜਲੀ ਡਿੱਗਣ ਨਾਲ ਚਾਰ ਔਰਤਾਂ ਸਮੇਤ ਛੇ ਵਿਅਕਤੀਆਂ ਦੀ ਮੌਤ  ਹੋ ਗਈ| ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦਾ ਆਂਕੜਾ 82 ਤੱਕ ਪਹੁੰਚ ਗਿਆ ਹੈ| ਰਿਪੋਰਟ ਮੁਤਾਬਕ ਜ਼ਿਲੇ ਦੇ ਬੰਜਰੀਆ ਥਾਣਾ ਖੇਤਰ ਦੇ ਰੋਹਨੀਆ ਪਿੰਡ ਵਿਚ ਬਿਜਲੀ ਡਿੱਗਣ ਨਾਲ ਚਾਰ ਔਰਤਾਂ ਦੀ ਮੌਤ ਹੋ ਗਈ ਜਦਕਿ ਇਕ ਬੱਚੀ ਅਤੇ ਉਸ ਦੀ ਮਾਂ ਝੁਲਸ ਗਈ|
ਜ਼ਖਮੀਆਂ ਦਾ ਇਲਾਜ ਸਦਰ ਹਸਪਤਾਲ ਵਿਚ ਚੱਲ ਰਿਹਾ ਹੈ| ਮ੍ਰਿਤਕਾਂ ਵਿਚ ਨਿਸ਼ਾ ਕੁਮਾਰੀ, ਰੂਪਕਲੀ ਕੁਮਾਰੀ, ਸੋਮਾਰੀ ਦੇਵੀ ਅਤੇ ਸਰਸਵਤੀ ਦੇਵੀ ਸ਼ਾਮਿਲ ਹਨ| ਭਿੰਨ ਜ਼ਿਲਿਆਂ ਵਿਚ ਬਿਜਲੀ ਡਿੱਗਣ ਨਾਲ ਘਟਨਾ ਵਿਚ 82 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਸੰਖਿਆਂ ਵਿਚ ਲੋਕ ਝੁਲਸ ਗਏ|

Leave a Reply

Your email address will not be published. Required fields are marked *