ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਦੌਰਾਨ 3 ਵਜੇ ਤੱਕ 45 ਫੀਸਦੀ ਵੋਟਾਂ ਪਈਆਂ


ਪਟਨਾ, 3 ਨਵੰਬਰ (ਸ.ਬ.) ਬਿਹਾਰ ਵਿਧਾਨ ਸਭਾ  ਦੀਆਂ ਚੋਣਾਂ ਦੇ  ਦੂਜੇ ਦੌਰ ਦੌਰਾਨ ਬਿਹਾਰ ਦੀਆਂ 94 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪਾਈਆਂ ਗਈਆਂ| ਇਸ ਸੰਬੰਧੀ ਵੋਟਰਾਂ ਵਿੱਚ ਮਿਲਿਆ ਜੁਲਿਆ ਉਤਸਾਹ ਨਜਰ ਆਇਆ| ਖਬਰ ਲਿਖੇ ਜਾਣ ਤਕ  45 ਫੀਸਦੀ ਵੋਟਿੰਗ ਹੋ ਚੁਕੀ ਸੀ| 
ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਲਈ 94 ਵਿਧਾਨ ਸਭਾ ਹਲਕਿਆਂ ਵਿੱਚ 1463 ਉਮੀਦਵਾਰ ਚੋਣ ਲੜ ਰਹੇ ਹਨ| ਇਹਨਾਂ 94 ਵਿਧਾਨ ਸਭਾ ਹਲਕਿਆਂ  ਵਿੱਚ 2 ਕਰੋੜ 85 ਲੱਖ ਰਜਿਸਟਰਡ ਵੋਟਰ ਹਨ ਅਤੇ ਵੋਟਾਂ ਪਵਾਉਣ ਲਈ 41362 ਵੋਟ ਕੇਂਦਰ ਬਣਾਏ ਗਏ ਹਨ| 
ਅੱਜ ਹੋਈ ਵੋਟਿੰਗ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਦੀਘਾ ਵਿੱਚ ਆਪਣੀ ਵੋਟ ਪਾਈ| ਇਸ ਮੌਕੇ ਉਹਨਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਵੋਟ ਦ ਹੱਕ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ| 
ਇਸ ਦੌਰਾਨ ਮਹਾਂਗਠਬੰਧਨ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ  ਆਰ ਜੇ ਡੀ ਨੇਤਾ ਤੇਜਸਵੀ ਯਾਦਵ ਅਤੇ ਉਹਨਾਂ ਦੀ ਮਾਂ ਰਾਬੜੀ ਦੇਵੀ ਨੇ ਪਟਨਾ ਦੇ ਬੂਥ ਨੰਬਰ 160 ਤੇ ਆਪਣੀਆਂ ਵੋਟਾਂ ਪਾਈਆਂ| ਇਸ ਮੌਕੇ ਉਹਨਾਂ ਕਿਹਾ ਕਿ ਬਿਹਾਰ ਵਿੱਚ ਬਦਲਾਅ ਦੀ ਗੰਗਾ ਵਗ ਰਹੀ ਹੈ ਅਤੇ ਚੋਣਾਂ ਦੇ ਨਤੀਜੇ ਸਭ ਕੁੱਝ ਸਾਮ੍ਹਣੇ ਲਿਆ ਦੇਣਗੇ| 
ਵੋਟਾਂ ਪੈਣ ਦੀ ਸ਼ੁਰੂਆਤ ਮੌਕੇ ਅੱਠ ਵਜੇ ਤਕ ਵੋਟਰਾਂ ਵਲੋਂ ਘੱਟ ਉਤਸ਼ਾਹ ਦਿਖਾਇਆ ਗਿਆ ਅਤੇ ਅੱਠ ਵਜੇ ਤਕ ਸਿਰਫ 1 ਫੀਸਦੀ ਮਤਦਾਨ ਹੋਇਆ ਸੀ ਪਰ ਬਾਅਦ ਵਿਚ ਮਤਦਾਨ ਦੀ ਰਫਤਾਰ ਨੇ ਤੇਜੀ ਫੜੀ 9 ਵਜੇ ਤਕ  8 ਫੀਸਦੀ ਮਤਦਾਨ ਹੋ ਚੁਕਿਆ ਸੀ ਜਦੋਂਕਿ ਦੁਪਹਿਰ 11 ਵਜੇ ਤਕ 27 ਫੀਸਦੀ ਮਤਦਾਨ ਹੋਇਆ ਸੀ| 
ਇਸ ਦੌਰਾਨ ਵੈਸ਼ਾਲੀ ਜਿਲੇ ਦੇ ਲਾਲਗੰਜ ਵਿਧਾਨ ਸਭਾ ਖੇਤਰ ਦੇ ਮਤਦਾਨ ਕੇਂਦਰ 191 ਤੇ ਸੁਰਖਿਆ ਡਿਊਟੀ ਤੇ ਤੈਨਾਤ ਬੀ ਐਸ ਐਫ ਦੇ ਸਬ ਇੰਸਪੈਕਟਰ ਕੇ. ਆਰ. ਭਾਈ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ|

Leave a Reply

Your email address will not be published. Required fields are marked *