ਬਿਹਾਰ ਵਿੱਚ ਕਿਸ਼ਤੀ ਉਲਟਣ ਨਾਲ 5 ਵਿਅਕਤੀਆਂ ਦੀ ਮੌਤ, ਕਈ ਲਾਪਤਾ


ਭਾਗਲਪੁਰ, 5 ਨਵੰਬਰ (ਸ.ਬ.) ਬਿਹਾਰ ਦੇ ਭਾਗਲਪੁਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ| ਇੱਥੇ ਇਕ ਕਿਸ਼ਤੀ ਪਲਟਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ| ਇਹ ਹਾਦਸਾ ਨੌਗਛੀਆ ਦੇ ਕਰਾਰੀ ਤੀਨਟੰਗਾ ਦਿਆਰਾ ਵਿੱਚ ਵਾਪਰਿਆ| ਦੱਸਿਆ ਜਾ ਰਿਹਾ ਹੈ ਕਿ ਗੰਗਾ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ| ਖੇਤ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਵਿੱਚ 100 ਲੋਕ ਸਵਾਰ ਸਨ| ਐਸ.ਡੀ.ਆਰ.ਐਫ. ਦੀ ਟੀਮ ਰਵਾਨਾ ਹੋ ਗਈ ਹੈ| ਹੁਣ ਤੱਕ 5 ਲਾਸ਼ਾਂ ਮਿਲ ਚੁਕੀਆਂ ਹਨ, ਜਦੋਂ ਕਿ 15 ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ| ਜ਼ਖਮੀਆਂ ਦਾ ਇਲਾਜ ਸਥਾਨਕ ਪੀ.ਐਚ.ਸੀ. ਵਿੱਚ ਚੱਲ ਰਿਹਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਤਿਨਟੰਗਾ ਤੋਂ ਕਈ ਲੋਕ ਦਿਆਰਾ ਲਈ ਕਿਸ਼ਤੀ ਤੇ ਨਿਕਲੇ ਸਨ, ਜਿਸ ਵਿੱਚ ਔਰਤਾਂ ਵੀ ਸ਼ਾਮਿਲ ਸਨ| ਕਿਸ਼ਤੀ ਮਹਿਤੋ ਬਹਿਆਰ ਘਾਟ ਤੋਂ ਰਵਾਨਾ ਹੋਈ, ਉਦੋਂ ਹਾਲਾਤ ਆਮ ਸਨ| ਜਿਵੇਂ ਹੀ ਕਿਸ਼ਤੀ ਦਰਸ਼ਨੀਆਂ ਧਾਰ ਵਿੱਚ ਗਈ, ਉੱਥੋਂ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ| ਜਦੋਂ ਹਾਦਸਾ ਹੋਇਆ, ਉਸ ਸਮੇਂ ਕਿਸ਼ਤੀ ਵਿੱਚ 100 ਲੋਕ ਸਵਾਰ ਸਨ| ਖੇਤ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਜਲਦ ਤੋਂ ਜਲਦ ਕੁਝ ਲੋਕਾਂ ਦੀ ਜਾਨ ਬਚਾਈ, ਜਿਨ੍ਹਾਂ ਵਿਚੋਂ 15 ਦੀ ਹਾਲਤ ਨਾਜ਼ੁਕ ਹੈ| ਮੌਕੇ ਤੇ ਸਥਾਨਕ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ| ਇਸ ਦੇ ਨਾਲ ਹੀ ਐਸ.ਡੀ.ਆਰ.ਐਫ. ਦੀ ਟੀਮ ਮੌਕੇ ਤੇ ਰਵਾਨਾ ਕਰ ਦਿੱਤੀ ਗਈ ਹੈ| ਕਿਸ਼ਤੀ ਪਲਟਣ ਕਾਰਨ ਪਿੰਡ ਵਿੱਚ ਭੱਜ-ਦੌੜ ਦਾ ਮਾਹੌਲ ਹੈ, ਹਾਲੇ ਤੱਕ 5 ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁਕਿਆ ਹੈ, ਜਦੋਂ ਕਿ ਕਈ ਲਾਪਤਾ ਹਨ|

Leave a Reply

Your email address will not be published. Required fields are marked *