ਬਿਹਾਰ ਵਿੱਚ ਜਬਰੀ ਵਿਆਹ ਦਾ ਮੁਜਰਿਮਾਨਾ ਰਿਵਾਜ


ਬਿਹਾਰ ਵਿੱਚ ਤਿੰਨ ਤਰ੍ਹਾਂ ਨਾਲ ਜੋੜੀਆਂ ਬਣਦੀਆਂ ਹਨ। ਹਿੰਮਤ ਵਾਲਿਆਂ ਦੀ ਅਰੇਂਜ ਜੋੜੀ, ਕਿਸਮਤ ਵਾਲਿਆਂ ਦੀ ਲਵ ਜੋੜੀ ਅਤੇ ਦਾਜ ਦੇ ਲਾਲਚੀਆਂ ਦੀ ਜਬਰੀਆ ਜੋੜੀ। ਇਹ ਉਸ ਫਿਲਮ ਦਾ ਡਾਇਲਾਗ ਹੈ, ਜੋ ਬਿਹਾਰ ਵਿੱਚ ਪਕੜਵੇਂ ਵਿਆਹ ਤੇ ਬਣੀ ਹੈ। ਜਬਰੀਆ ਜੋੜੀ ਦਾ ਮਤਲਬ þ ਪਕੜਵਾ (ਜਬਰਦਸਤੀ) ਵਿਆਹ। ਅੰਕੜੇ ਦੱਸਦੇ ਹਨ ਕਿ ਬਿਹਾਰ ਵਿੱਚ ਇਸ ਸਾਲ ਜਨਵਰੀ ਤੋਂ ਸਤੰਬਰ ਤੱਕ ਇਨ੍ਹਾਂ 9 ਮਹੀਨਿਆਂ ਵਿੱਚ ਅਗਵਾ ਕਰਕੇ ਜਬਰੀ ਵਿਆਹ ਕਰਵਾਉਣ ਦੇ 2300 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿਚੋਂ ਲੱਗਭੱਗ 1800 ਮਾਮਲੇ ਲਾਕਡਾਉਨ ਦੇ ਦੌਰ ਤੇ ਹਨ।
ਵੈਸ਼ਾਲੀ ਜਿਲ੍ਹੇ ਵਿੱਚ ਇਸ ਸਾਲ ਮਾਰਚ ਦੀ ਘਟਨਾ ਹੈ। ਪਿਤਾ-ਪੁੱਤ ਇਲਾਜ ਕਰਵਾਉਣ ਲਈ ਉੱਥੇ ਦੇ ਇੱਕ ਹਸਪਤਾਲ ਪੁੱਜੇ। ਉਸੇ ਦੌਰਾਨ ਉਥੋਂ ਹੀ ਦੋਵਾਂ ਨੂੰ ਇੱਕ ਬੋਲੈਰੋ ਗੱਡੀ ਵਿੱਚ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਸਮਸਤੀਪੁਰ ਲਿਆਂਦਾ ਗਿਆ ਅਤੇ ਉੱਥੇ ਬੇਟੇ ਦਾ ਜਬਰਨ ਵਿਆਹ ਕਰਵਾ ਦਿੱਤਾ ਗਿਆ ਅਤੇ ਦੋਵਾਂ ਨੂੰ ਕਈ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਬਾਅਦ ਵਿੱਚ ਪਿਤਾ ਕਿਸੇ ਤਰ੍ਹਾਂ ਭੱਜ ਨਿਕਲਣ ਵਿੱਚ ਸਫਲ ਹੋਏ, ਉਦੋਂ ਕਿਤੇ ਜਾ ਕੇ ਜਾਂਦਹਾ ਥਾਣੇ ਵਿੱਚ ਉਸਦੀ ਰਿਪੋਰਟ ਦਰਜ ਕਰਵਾਈ ਗਈ। ਇਸੇ ਤਰ੍ਹਾਂ ਸਹਰਸਾ ਜਿਲ੍ਹੇ ਦੇ ਇੱਕ ਪਿੰਡ ਦੀ ਘਟਨਾ ਹੈ। ਇੱਕ ਨਬਾਲਿਗ ਲੜਕੇ ਨੂੰ ਉਸਦਾ ਰਿਸ਼ਤੇਦਾਰ ਬਹਿਲਾ ਕੇ ਆਪਣੇ ਪਿੰਡ ਲੈ ਗਿਆ ਅਤੇ ਜਬਰਦਸਤੀ ਉਿਸਦਾ ਵਆਹ ਕਰਵਾ ਦਿੱਤਾ। ਕਈ ਵਾਰ ਅਜਿਹੇ ਮਾਮਲਿਆਂ ਵਿੱਚ ਮਾਸੜ-ਮਾਸੀ, ਭੂਆ-ਫੁੱਫੜ ਅਤੇ ਹੋਰ ਨਜਦੀਕੀ ਰਿਸ਼ਤੇਦਾਰ ਸ਼ਾਮਿਲ ਹੁੰਦੇ ਹਨ ਅਤੇ ਪਕੜਵਾ ਵਿਆਹ ਹੋ ਜਾਂਦਾ ਹੈ। ਲੜਕੇ ਵਾਲਿਆਂ ਨੂੰ ਸਾਜਿਸ਼ ਦਾ ਪਤਾ ਤਕ ਨਹੀਂ ਹੁੰਦਾ। ਕਈ ਵਾਰ ਪੁਰਾਣੀ ਜਾਣ ਪਹਿਚਾਣ ਨਿਕਲ ਜਾਂਦੀ ਹੈ, ਜਾਂ ਕੋਈ ਰਿਸ਼ਤੇਦਾਰੀ ਨਿਕਲ ਜਾਂਦੀ ਹੈ। ਪਰ ਲੜਕੀ ਵਾਲਿਆਂ ਨੂੰ ਲੜਕੇ ਦੀ ਸਾਰੀ ਕੁੰਡਲੀ ਪਤਾ ਹੁੰਦੀ ਹੈ।
ਪਕੜਵੇਂ ਵਿਆਹ ਦਾ ਸਭਤੋਂ ਪਹਿਲਾ ਅਤੇ ਮਜਬੂਤ ਕਾਰਨ ਹੈ ਦਾਜ। ਲੜਕਾ ਜੇਕਰ ਪੜਿ੍ਹਆ-ਲਿਖਿਆ ਹੈ ਅਤੇ ਘਰ ਦੀ ਅਰਥ ਵਿਵਸਥਾ, ਜਮੀਨ-ਜਾਇਦਾਦ, ਅਹੁਦਾ ਆਦਿ ਉੱਚਾ ਹੋਵੇ, ਤਾਂ ਲੜਕੇ ਵਾਲੇ ਮੰਗ ਕਰਦੇ ਹਨ ਕਿ ਦਾਜ ਵਿੱਚ ਮੋਟੀ ਰਕਮ ਹਾਸਿਲ ਕਰਨਗੇ। ਵੱਧ ਦਾਜ ਦੀ ਚਰਚਾ ਸਮਾਜ ਵਿੱਚ ਰੁਤਬੇ ਦੇ ਰੂਪ ਵਿੱਚ ਹੁੰਦੀ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਇੰਨਾ ਦਾਜ ਮਿਲਿਆ ਜਾਂ ਉਨ੍ਹਾਂ ਨੂੰ ਗੱਡੀ ਮਿਲੀ। ਹਾਲਾਂਕਿ ਮੋਟੀ ਪਾਰਟੀ ਦਾਜ ਵਿੱਚ ਮਿਲੀ ਜ਼ਿਆਦਾ ਤੋਂ ਜ਼ਿਆਦਾ ਰਕਮ ਵਿਆਹ ਦੇ ਦਿਖਾਵੇ ਵਿੱਚ ਉਡਾਉਣਾ ਪਸੰਦ ਕਰਦੀ ਹੈ। ਕੁੱਲ ਮਿਲਾ ਕੇ ਦਾਜ ਰੁਤਬੇ ਦੀ ਪਹਿਚਾਣ ਅਤੇ ਨਿਸ਼ਾਨੀ ਬਣ ਜਾਂਦਾ ਹੈ। ਇਸ ਲਈ ਘਰ ਅਤੇ ਲੜਕਾ ਜ਼ਿਆਦਾ ਪਸੰਦ ਆ ਜਾਵੇ, ਪਹਿਲਾਂ ਤੋਂ ਗੱਲ ਚੱਲ ਰਹੀ ਹੋਵੇ ਅਤੇ ਦਾਜ ਤੇ ਆ ਕੇ ਅਟਕ ਗਈ ਹੋਵੇ, ਤਾਂ ਵੀ ਕਈ ਮਾਮਲਿਆਂ ਵਿੱਚ ਦਬੰਗ ਪਾਰਟੀ ਲੜਕੇ ਨੂੰ ਚੁਕਵਾ ਲੈਂਦੀ ਹੈ ਅਤੇ ਫਿਰ ਵਿਆਹ ਕਰਵਾ ਲੈਂਦੀ ਹੈ।
ਪਕੜਵੇਂ ਵਿਆਹ ਦਾ ਇੱਕ ਰੋਮਾਂਚਕ ਪਹਿਲੂ ਵੀ ਹੈ। ਦਾਜ ਦੀ ਦਬੰਗਈ ਦੇ ਨਾਲ-ਨਾਲ ਧੋਖਾ ਅਤੇ ਪ੍ਰੇਮ ਵੀ ਪਕੜਵੇਂ ਵਿਆਹ ਦਾ ਕਾਰਨ ਬਣਦੇ ਹਨ। ਮਾਮਲੇ ਪੁਲੀਸ ਤੱਕ ਜਾਂਦੇ ਹਨ ਪਰ ਅੱਗੇ ਚਲ ਕੇ ਰਫਾ-ਦਫਾ ਹੋ ਜਾਂਦੇ ਹਨ। ਅਜਿਹੇ ਵਿਆਹਾਂ ਦੇ ਝਾਂਸੇ ਵਿੱਚ ਪਤਾ ਨਹੀਂ ਕਿੰਨੇ ਘਰ ਵਸੇ ਹਨ। ਕਈ ਘਟਨਾਵਾਂ ਅਜਿਹੀਆਂ ਵੀ ਹੋਈਆਂ ਹਨ ਕਿ ਲੜਕੇ ਨੂੰ ਰਿਸ਼ਤੇ ਲਈ ਕੋਈ ਲੜਕੀ ਪਸੰਦ ਆ ਗਈ। ਕੁੜੀ ਵਾਲਿਆਂ ਵੱਲੋਂ ਹੀ ਭਾਬੀ-ਦੀਦੀ ਨੇ ਵਿਆਹ ਦਾ ਆਮ ਪ੍ਰਸਤਾਵ ਦੇ ਦਿੱਤਾ। ਲੜਕੀ ਸੁੰਦਰ ਹੈ ਅਤੇ ਲੜਕੇ ਦਾ ਮਨ ਲਲਚਾ ਗਿਆ। ਘਰ ਵਾਲੇ ਤਿਆਰ ਹੋਏ ਤਾਂ ਠੀਕ ਅਤੇ ਜੇਕਰ ਜੇਕਰ ਵਿਆਹ ਲਈ ਨਾਂਹ ਕਰ ਦੇਣ ਤਾਂ ਅਜਿਹੀ ਹਾਲਤ ਵਿੱਚ ਲੜਕਾ ਖੁਦ ਹੀ ਅਗਵਾ ਹੋਣ ਦੀ ਸਾਜਿਸ਼ ਵਿੱਚ ਸ਼ਾਮਿਲ ਹੋ ਜਾਂਦਾ ਹੈ। ਕਈ ਵਾਰ ਲੜਕਾ ਲਾਇਕ ਵੀ ਹੁੰਦਾ ਹੈ, ਜਾਂ ਫਿਰ ਲੰਬੇ ਸਮੇਂ ਤੱਕ ਕੁੰਵਾਰਾ ਰਹਿਣ ਦੇ ਕਾਰਨ ਵੀ ਆਪਣੀ ਸਹਿਮਤੀ ਜਤਾ ਦਿੰਦਾ ਹੈ। ਅਕਸਰ ਪੜ੍ਹੀਆਂ-ਲਿਖੀਆਂ ਲੜਕੀਆਂ ਅਜਿਹੇ ਵਿਆਹਾਂ ਦਾ ਸਖਤ ਵਿਰੋਧ ਕਰਦੀਆਂ ਹਨ।
ਪਕੜਵੇਂ ਵਿਆਹ ਵਿੱਚ ਅਗਵਾ ਦਾ ਕੇਸ ਦਰਜ ਹੁੰਦਾ ਹੈ ਅਤੇ ਇਹ ਅਪਰਰਾਧ ਦੇ ਦਾਇਰੇ ਵਿੱਚ ਆਉਂਦਾ ਹੈ। ਪਰ ਸਮਾਜਿਕ ਬਣਾਵਟ ਤੇ ਗੌਰ ਕਰੀਏ ਤਾਂ ਇਹ ਇੱਕ ਤਰ੍ਹਾਂ ਨਾਲ ਬਿਹਾਰ, ਉਸ ਨਾਲ ਲੱਗਦੇ ਝਾਰਖੰਡ ਅਤੇ ਪੂਰਵੀ ਉੱਤਰ ਪ੍ਰਦੇਸ਼ ਵਿੱਚ ਅਜਿਹੇ ਵਿਆਹ ਇੱਕ ਗਲਤ ਰਿਵਾਜ ਦੀ ਤਰ੍ਹਾਂ ਹੀ ਹਨ। ਕਈ ਵਾਰ ਬਹੁਤ ਜਿਆਦਾ ਜੋਰ-ਜਬਰਦਸਤੀ ਹੁੰਦੀ ਹੈ, ਕਈ ਵਾਰ ਗੱਲਬਾਤ ਨਾਲ ਕੰਮ ਚੱਲ ਜਾਂਦਾ ਹੈ ਅਤੇ ਕਈ ਵਾਰ ਪਕੜਵਾ ਵਿਆਹ ਲੰਬੀ ਦੁਸ਼ਮਨੀ ਦਾ ਕਾਰਨ ਬਣ ਜਾਂਦਾ ਹੈ। ਲੜਕੇ ਦੇ ਪਰਿਵਾਰ ਵਾਲੇ ਸੰਹੁ ਖਾ ਲੈਂਦੇ ਹਨ ਕਿ ਲੜਕੀ ਤਾਂ ਘਰ ਦੀ ਹੋ ਗਈ ਪਰ ਉਸਨੂੰ ਕਦੇ ਪੇਕੇ ਨਹੀਂ ਭੇਜਿਆ ਜਾਵੇਗਾ। ਕਈ ਵਾਰ ਸਾਰੀ ਉਮਰ ਉਸ ਘਰ ਦਾ ਪਾਣੀ ਨਾ ਪੀਣ ਦੀ ਕਸਮ ਖਾ ਲਈ ਜਾਂਦੀ ਹੈ। ਕਈ ਮਾਮਲਿਆਂ ਵਿੱਚ ਔਲਾਦ ਆ ਜਾਣ ਤੋਂ ਬਾਅਦ ਗੱਲ ਬਣ ਵੀ ਜਾਂਦੀ ਹੈ। ਸਾਡੇ ਦੇਸ਼ ਦੀ ਆਰਥਿਕ ਸਮਾਜਿਕ ਬਣਾਵਟ ਹੀ ਕੁੱਝ ਅਜਿਹੀ ਹੈ ਜੋ ਅਜਿਹੇ ਰਿਸ਼ਤਿਆਂ ਨੂੰ ਅੱਗੇ ਲਿਜਾ ਰਹੀ þ।
ਦਿਲੀਪ ਲਾਲ

Leave a Reply

Your email address will not be published. Required fields are marked *