ਬਿਹਾਰ ਵਿੱਚ ਹੜ੍ਹ ਦੇ ਪਾਣੀ ਵਿੱਚ ਕਿਸ਼ਤੀ ਡੁੱਬਣ ਨਾਲ 6 ਵਿਅਕਤੀਆਂ ਦੀ ਮੌਤ

ਖਗੜੀਆ, 5 ਅਗਸਤ (ਸ.ਬ.) ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਮੁਫਸਿਲ ਥਾਣਾ ਖੇਤਰ ਦੇ ਦਿਆਰਾ ਇਲਾਕੇ ਵਿੱਚ ਫੈਲੇ ਹੜ੍ਹ ਦੇ ਪਾਣੀ ਵਿੱਚ ਹਨ੍ਹੇਰੀ ਅਤੇ ਬਾਰਸ਼ ਦੌਰਾਨ ਇਕ ਕਿਸ਼ਤੀ ਡੁੱਬਣ ਨਾਲ ਉਸ ਤੇ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ| ਖਗੜੀਆ ਦੇ ਜ਼ਿਲ੍ਹਾ ਅਧਿਕਾਰੀ ਆਲੋਕ ਰੰਜਨ ਘੋਸ਼ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਕਿਸ਼ਤੀ ਹਾਦਸੇ ਵਿੱਚ ਮਰਨ ਵਾਲੇ 6 ਵਿਅਕਤੀਆਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 5 ਜਨਾਨੀਆਂ ਅਤੇ ਇਕ ਪੁਰਸ਼ ਸ਼ਾਮਲ ਹੈ| ਇਹ ਪੁੱਛੇ ਜਾਣ ਤੇ ਕਿ ਉਕਤ ਕਿਸ਼ਤੀ ਤੇ ਕੁੱਲ ਕਿੰਨੇ ਲੋਕ ਸਵਾਰ ਸਨ, ਆਲੋਕ ਨੇ ਦੱਸਿਆ ਕਿ ਇਸ ਦੀ ਹਾਲੇ ਤੱਕ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਪਰ ਉਹ ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਨੇੜੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਸਨ| ਕਿਸ਼ਤੀ ਤੇ ਸਵਾਰ ਜੋ ਲੋਕ ਤੈਰ ਕੇ ਸੁਰੱਖਿਅਤ ਨਿਕਲੇ ਹਨ, ਉਨ੍ਹਾਂ ਦੀ ਗਿਣਤੀ ਵੱਖ-ਵੱਖ 17 ਤੋਂ 25 ਦੱਸੀ ਜਾ ਰਹੀ ਹੈ, ਜਿਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ| ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ਤੇ ਸਵਾਰ 12 ਲੋਕ ਤੈਰ ਕੇ ਸੁਰੱਖਿਅਤ ਪਾਣੀ ਵਿੱਚੋਂ ਨਿਕਲੇ ਹਨ, ਜਿਨ੍ਹਾਂ ਵਿੱਚੋਂ ਕੁਝ ਦਾ ਇਲਾਜ ਵੀ ਕੀਤਾ ਗਿਆ ਹੈ|

Leave a Reply

Your email address will not be published. Required fields are marked *