ਬਿਹਾਰ ਵੱਲੋਂ ਮਨੁੱਖੀ ਲੜੀ ਬਣਾ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦਾ ਸੱਦਾ 11 ਹਜਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾ ਕੇ ਰਿਕਾਰਡ ਬਣਾਇਆ

ਪਟਨਾ, 21 ਜਨਵਰੀ (ਸ.ਬ.) ਬਿਹਾਰ ਤੋਂ ਪੂਰੀ ਦੁਨੀਆਂ ਨੂੰ ਨਸ਼ਾਮੁਕਤ ਸਮਾਜ ਦਾ ਸੰਦੇਸ਼ ਦੇਸ਼ ਨੂੰ ਦੇਣ ਦੇ           ਉਦੇਸ਼ ਨਾਲ ਅੱਜ ਲਗਭਗ 2 ਕਰੋੜ ਲੋਕਾਂ ਨੇ 45 ਮਿੰਟ ਤੱਕ ਇਕ-ਦੂਜੇ ਦਾ ਹੱਥ ਫੜ੍ਹ ਕੇ ਨਵਾਂ ਇਤਿਹਾਸ ਰਚ ਦਿੱਤਾ| ਰਾਜਧਾਨੀ ਪਟਨਾ ਸਮੇਤ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਸਖਤ ਸੁਰੱਖਿਆ ਵਿਵਸਥਾ ਦੌਰਾਨ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਬੱਚੇ, ਅਧਿਆਪਕ, ਰਾਜਨੇਤਾ, ਵਪਾਰੀ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਨਸ਼ਾਮੁਕਤੀ ਦੇ ਸੰਦੇਸ਼ ਲਈ 12:15 ਵਜੇ ਤੋਂ 1 ਵਜੇ ਤੱਕ ਇਕ-ਦੂਜੇ ਦਾ ਹੱਥ ਫੜ ਕੇ ਸੰਭਵ ਹੈ ਕਿ ਵਿਸ਼ਵ ਦੀ ਸਭ ਤੋਂ ਵੱਡੀ ਮਨੁੱਖੀ ਲੜੀ ਦਾ ਨਿਰਮਾਣ ਕਰ ਕੇ ਰਿਕਾਰਡ ਬਣਾ ਦਿੱਤਾ| ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੀਤੀਸ਼ ਕੁਮਾਰ, ਸਿੱਖਿਆ ਮੰਤਰੀ ਅਸ਼ੋਕ ਚੌਧਰੀ, ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸਿਹਤ ਮੰਤਰੀ           ਤੇਜ ਪ੍ਰਤਾਪ ਯਾਦਵ ਸਮੇਤ ਵੱਖ-ਵੱਖ ਦਲਾਂ ਨੇ ਮਨੁੱਖੀ ਲੜੀ ਵਿੱਚ ਹਿੱਸਾ ਲਿਆ| ਕਾਲੇ ਅਤੇ ਚਿੱਟੇ ਰੰਗ ਦੇ ਕੱਪੜੇ ਤੇ ਵੱਡੇ-ਵੱਡੇ ਅੱਖਰਾਂ ਵਿੱਚ ਨਸ਼ਾਮੁਕਤ ਸਮਾਜ ਦਾ ਸੰਦੇਸ਼ ਲਿਖਿਆ ਗਿਆ ਸੀ| ਬੱਚਿਆਂ ਵਲੋਂ ਬਣਾਈ ਗਈ ਮਨੁੱਖੀ ਲੜੀ ਦੇ            ਜ਼ਰੀਏ, ‘ਸਾਡੀ ਬੱਚਿਆਂ ਦੀ ਇਹ ਪੁਕਾਰ, ਨਸ਼ਾ ਮੁਕਤ ਹੋ ਆਪਣਾ ਬਿਹਾਰ’ ਦਾ ਸੰਦੇਸ਼ ਦਿੱਤਾ|
ਸੂਬੇ ਵਿੱਚ ਬਣਾਈ ਗਈ ਇਸ ਮਨੁੱਖੀ ਲੜੀ ਦਾ ਆਕਾਰ ਇੰਨਾ ਵੱਡਾ ਸੀ ਕਿ ਇਸ ਦੀਆਂ ਤਸਵੀਰਾਂ ਲੈਣ ਲਈ ਉਪਗ੍ਰਿਹਾਂ ਦੀ ਮਦਦ ਲੈਣੀ ਪਈ| ਵੱਖ-ਵੱਖ ਥਾਵਾਂ ਤੇ ਡ੍ਰੋਨਾਂ, ਹੈਲੀਕਾਪਟਰਾਂ ਤੋਂ ਵੀ ਇਸ ਮਨੁੱਖੀ ਲੜੀ ਦੀਆਂ ਤਸਵੀਰਾਂ ਲਈਆਂ ਗਈਆਂ

Leave a Reply

Your email address will not be published. Required fields are marked *