ਬਿਹਾਰ: ਸ਼ੂਗਰ ਮਿੱਲ ਵਿੱਚ ਬਾਇਲਰ ਫੱਟਣ ਨਾਲ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਪਟਨਾ, 21 ਦਸੰਬਰ (ਸ.ਬ.) ਬਿਹਾਰ ਦੇ ਗੋਪਾਲਗੰਜ ਵਿੱਚ ਸ਼ੂਗਰ ਮਿੱਲ ਦਾ ਬਾਇਲਰ ਫੱਟਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈਆਂ ਦੀ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਖਬਰ ਹੈ| ਹਾਦਸਾ ਪਟਨਾ ਤੋਂ 160 ਕਿਲੋਮੀਟਰ ਦੂਰ ਸਾਸਾਮੂਸਾ ਸ਼ੂਗਰ ਮਿੱਲ ਵਿੱਚ ਹੋਇਆ ਹੈ| ਰਿਪੋਰਟਸ ਮੁਤਾਬਕ ਜਦੋਂ ਬਾਇਲਰ ਫਟਿਆ ਤਾਂ ਉਸ ਸਮੇਂ 100 ਤੋਂ ਜ਼ਿਆਦਾ ਕਰਮਚਾਰੀ ਮਿੱਲ ਵਿੱਚ ਕੰਮ ਕਰ ਰਹੇ ਸਨ| ਘਟਨਾ ਸਥਾਨ ਤੇ ਰਾਹਤ ਕੰਮ ਜਾਰੀ ਹੈ| ਹੁਣ ਵੀ ਉਥੇ ਕਈ ਮਜ਼ਦੂਰਾਂ ਦੇ ਫਸੇ ਹੋਣ ਦੀ ਖਬਰ ਹੈ|
ਦੱਸਿਆ ਜਾ ਰਿਹਾ ਹੈ ਕਿ ਬਾਇਲਰ ਵਿੱਚ ਓਵਰ ਹੀਟਿੰਗ ਕਾਰਨ ਬਲਾਸਟ ਹੋਇਆ ਹੈ| ਬਾਇਲਰ ਨੇੜੇ ਕੰਮ ਕਰ ਰਹੇ ਮਜ਼ਦੂਰ ਬਲਾਸਟ ਦੇ ਬਾਅਦ ਬੁਰੀ ਤਰ੍ਹਾਂ ਨਾਲ ਸੜ ਗਏ| ਗੋਪਾਲਗੰਜ ਸਰਕਾਰੀ ਹਸਪਤਾਲ ਦੇ ਅਧਿਕਾਰੀ ਸ਼ਸ਼ੀਕਾਂਤ ਮਿਸ਼ਰਾ ਮੁਤਾਬਕ 90 ਫੀਸਦੀ ਤੋਂ ਜ਼ਿਆਦਾ ਸੜੇ ਹੋਏ 9 ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਉਨ੍ਹਾਂ ਦੀ ਸਥਿਤੀ ਗੰਭੀਰ ਹੈ| ਕੁਝ ਨੂੰ ਪੀ.ਐਮ.ਸੀ.ਐਚ ਲਈ ਰੈਫਰ ਕੀਤਾ ਜਾ ਰਿਹਾ ਹੈ|