ਬਿਹਾਰ ਸਟੂਡੈਂਟ ਕ੍ਰੈਡਿਟ ਕਾਰਡ ਮਾਡਲ ਪੂਰੇ ਦੇਸ਼ ਤੇ ਲਾਗੂ ਕੀਤਾ ਜਾਵੇ: ਏ ਆਈ.ਐਫ.ਐਸ.ਐਫ.ਟੀ.ਆਈ

ਐਸ ਏ ਐਸ ਨਗਰ, 28 ਜੂਨ (ਸ.ਬ.) ਆਲ ਇੰਡੀਆਂ ਫੈਡਰੇਸ਼ਨ ਆਫ ਸੈਲਫ ਫਾਇੰਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ (ਏਆਈ ਐਫ ਐਸ ਐਫ ਟੀ ਆਈ) ਨੇ ਪੂਰੇ ਦੇਸ਼ ਦੇ ਲਈ ਬਿਹਾਰ ਸਟੂਡੈਂਟ ਕ੍ਰੈਡਿਟ ਕਾਰਡ (ਐਸਸੀਸੀ) ਮਾਡਲ ਨੂੰ ਅਪਨਾਉਣ ਦੇ ਲਈ ਮੋਦੀ ਸਰਕਾਰ ਦੇ ਨਾਲ – ਨਾਲ ਹੋਰ ਰਾਜਾਂ ਨੂੰ ਅਪੀਲ ਕੀਤੀ ਹੈ|
ਫੈਡਰੇਸ਼ਨ ਦੇ ਪ੍ਰਧਾਨ ਡਾ:ਅੰਸ਼ੂ ਕਟਾਰੀਆ ਨੇ ਕਿਹਾ ਕਿ ਬਿਹਾਰ ਕ੍ਰੈਡਿਟ ਕਾਰਡ ਯੋਜਨਾ ਸਰਕਾਰ ਵੱਲੋਂ ਬਿਹਾਰ ਵਿੱਚ ਅਪਣਾਇਆ ਜਾਣ ਵਾਲਾ ਸਭ ਤੋ ਚੰਗਾਂ ਮਾਡਲ ਹੈ ਜੋ ਸਾਰੇ ਵਰਗਾਂ ਦੇ ਵਿਦਿਆਰਥੀਆਂ ਤੇ ਲਾਗੂ ਹੁੰਦਾ ਹੈ| ਇਸ ਯੋਜਨਾ ਦੇ ਅਧੀਨ 12ਵੀਂ ਜਮਾਤ ਦੀ ਪ੍ਰੀਖੀਆ ਪਾਸ ਕਰ ਚੁੱਕੇ ਵਿਦਿਆਰਥੀ ਕਰੇਡਿਟ ਕਾਰਡ ਦੁਆਰਾ ਸਿੱਖਿਆ ਲੋਨ ਦੇ ਰੂਪ ਵਿੱਚ 4 ਲੱਖ ਰੁਪਏ ਪ੍ਰਾਪਤ ਕਰ ਸਕਦੇ ਹਨ|
ਕਟਾਰੀਆ ਨੇ ਕਿਹਾ ਕਿ ਇਹ ਯੋਜਨਾ ਜਨਰਲ, ਪੱਛੜੇ ਵਰਗ (ਬੀ.ਸੀ), ਬੇਹੱਦ ਪੱਛੜੇ (ਈ.ਬੀ.ਸੀ), ਅਨੂਸੂਚਿਤ ਜਾਤੀ (ਐਸ ਸੀ) ਅਤੇ ਅਨੁਸ਼ੂਚਿਤ ਕਬੀਲੇ (ਐਸ ਟੀ) ਦੇ ਲਈ ਉੱਚ ਸਿੱਖਿਆ ਦੇ ਲਈ ਫਾਇਦੇਮੰਦ ਹੈ ਕਿਉਂਕਿ ਵਿਦਿਆਰਥੀ ਨੂੰ ਆਪਣੀ ਸਕਾਲਰਸ਼ਿਪ ਦੀ ਰਾਸ਼ੀ ਦੀ ਉਡੀਕ ਨਹੀ ਕਰਨੀ ਪੈਂਦੀ| ਰਾਜ ਸਰਕਾਰ ਨਾ ਕੇਵਲ ਕਰੈਡਿਟ ਦੇ ਲਈ ਬੈਂਕਾਂ ਨੂੰ ਗਾਰੰਟੀ ਦਿੰਦੀ ਹੈ ਸਗੋਂ ਕਰਜ਼ੇ ਲਈ ਵਿਆਜ਼ ਦੀ ਗਾਰੰਟੀ ਵੀ ਦਿੰਦੀ ਹੈ| ਇਸ ਲਈ ਇਹ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *