ਬਿਹਾਰ: ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਕਾਸਮੀ ਦਾ ਦਿਹਾਂਤ

ਬਿਹਾਰ, 7 ਦਸੰਬਰ (ਸ.ਬ.) ਬਿਹਾਰ ਦੇ ਕਿਸ਼ਨਗੰਜ ਤੋਂ ਸੰਸਦ ਮੈਂਬਰ ਮੌਲਾਨਾ ਅਸਰਾਰੂਲ ਹਕ ਕਾਸਮੀ ਦਾ ਦਿਲ ਦਾ ਦੌਰਾ ਪੈਣ ਕਰਕੇ ਅੱਜ ਸਵੇਰੇ ਦਿਹਾਂਤ ਹੋ ਗਿਆ| ਕਾਸਮੀ ਕਿਸ਼ਨਗੰਜ ਵਿਧਾਨਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸੀਨੀਅਰ ਨੇਤਾ ਸਨ| ਇਨ੍ਹਾਂ ਦੀ ਉਮਰ 76 ਸਾਲ ਸੀ|
ਕਾਸਮੀ ਜ਼ਮੀਅਤ ਉਲੇਮਾ-ਏ-ਹਿੰਦ ਦੇ ਸਟੇਟ ਪ੍ਰੈਸੀਡੈਂਟ ਵੀ ਰਹਿ ਚੁੱਕੇ ਹਨ| ਉਥੇ ਹੀ 2009 ਵਿੱਚ ਕਾਂਗਰਸ ਤੋਂ ਕਿਸ਼ਨਗੰਜ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ 2014 ਵਿੱਚ ਆਮ ਚੋਣਾਂ ਵਿੱਚ ਨਾ ਸਿਰਫ ਕਾਸਮੀ ਨੇ ਭਾਜਪਾ ਦੇ ਖਿਲਾਫ ਸੀਟ ਜਿੱਤੀ ਸਗੋਂ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜਿੱਤੇ| ਕਾਸਮੀ ਦੇ ਤਿੰਨ ਬੇਟੇ ਅਤੇ ਦੋ ਬੇਟੀਆਂ ਹਨ|

Leave a Reply

Your email address will not be published. Required fields are marked *