ਬਿਹਾਰ ਹਿੰਸਾ: ਭਾਜਪਾ ਨੇ ਲਗਾਇਆ ਜਾਂਚ ਵਿੱਚ ਬਹੁ ਗਿਣਤੀ ਨਾਲ ਪੱਖਪਾਤ ਦਾ ਦੋਸ਼

ਪਟਨਾ, 7 ਅਪ੍ਰੈਲ (ਸ.ਬ.) ਪਿਛਲੇ ਕੁਝ ਸਮੇਂ ਤੋਂ ਬਾਹਰ ਵਿੱਚ ਜਾਰੀ ਫਿਰਕੂ ਹਿੰਸਾ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੱਖਪਾਤ ਦੀ ਸ਼ਿਕਾਇਤ ਕੀਤੀ ਗਈ ਹੈ| ਪਾਰਟੀ ਦੇ 13 ਮੈਂਬਰ ਬਿਹਾਰ ਦੇ ਡੀ.ਜੀ.ਪੀ. ਕੇ.ਐਸ. ਦਿਵੇਦੀ ਕੋਲ ਪੁੱਜੇ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ| ਜ਼ਿਕਰਯੋਗ ਹੈ ਕਿ ਵਿਕਰਮ ਸੰਵਤ ਦੇ ਪਹਿਲੇ ਦਿਨ ਨਵਾਂ ਸਾਲ ਮਨਾਉਣ ਨੂੰ ਲੈ ਕੇ ਅਤੇ ਰਾਮਨੌਮੀ ਦੇ ਦਿਨ ਫਿਰਕੂ ਹਿੰਸਾ ਕਾਰਨ ਰਾਜ ਦੇ ਕਈ ਜ਼ਿਲਿਆਂ ਵਿੱਚ ਹਿੰਸਾ ਹੋਈ ਸੀ| ਇਸੇ ਮਾਮਲੇ ਵਿੱਚ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੇ ਬੇਟੇ ਦੀ ਗ੍ਰਿਫਤਾਰੀ ਵੀ ਹੋਈ ਸੀ|
ਇਸ ਦਰਮਿਆਨ ਭਾਜਪਾ ਨੇ ਬਹੁ ਗਿਣਤੀ ਨਾਲ ਪੱਖਪਾਤ ਕੀਤੇ ਜਾਣ ਦਾ ਦੋਸ਼ ਲਗਾਇਆ ਹੈ| ਬਿਹਾਰ ਡੀ.ਜੀ.ਪੀ. ਕੇ.ਐਸ. ਦਿਵੇਦੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਮਾਸੂਮ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਉਨ੍ਹਾਂ ਮਾਮਲਿਆਂ ਵਿੱਚ ਪੱਖਪਾਤਪੂਰਨ ਕਾਰਵਾਈ ਦਾ ਦੋਸ਼ ਲਗਾਇਆ ਗਿਆ ਹੈ| ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਬਹੁ ਗਿਣਤੀ ਭਾਈਚਾਰੇ ਨਾਲ ਸਖਤੀ ਨਾਲ ਪੇਸ਼ ਆ ਰਿਹਾ ਸੀ, ਜਦੋਂ ਕਿ ਬਹੁ ਗਿਣਤੀਆਂ ਦੇ ਪ੍ਰਤੀ ਨਰਮ ਰੁਖ ਅਪਣਾਇਆ ਗਿਆ| ਪਾਰਟੀ ਵੱਲੋਂ ਮੈਂਬਰਾਂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ|
ਬਿਹਾਰ ਦੇ ਭਾਗਲਪੁਰ ਦੇ ਨਾਥਨਗਰ ਵਿੱਚ ਵਿਕਰਮ ਸੰਵਤ ਦੇ ਨਵੇਂ ਸਾਲ ਤੇ ਇਕ ਜੁਲੂਸ ਨੂੰ ਲੈ ਕੇ 2 ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਪੁਲੀਸ ਨੇ 2 ਐਫ.ਆਈ.ਆਰ. ਦਰਜ ਕਰਵਾਈਆਂ ਸਨ| ਇਸ ਵਿੱਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਬੇਟੇ ਅਰਿਜੀਤ ਸ਼ਾਸ਼ਵਤ ਚੌਬੇ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ| ਬਾਅਦ ਵਿੱਚ ਅਰਿਜੀਤ ਚੌਬੇ ਨੂੰ ਸਰੰਡਰ ਤੋਂ ਬਾਅਦ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ| ਉਥੇ ਹੀ ਰਾਮਨੌਮੀ ਦੇ ਜੁਲੂਸ ਨੂੰ ਲੈ ਕੇ ਰਾਜ ਦੇ ਕਈ ਹਿੱਸਿਆਂ ਵਿੱਚ ਹਿੰਸਾ ਹੋਈ ਸੀ| ਇਸ ਹਿੰਸਾ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਸਨ|

Leave a Reply

Your email address will not be published. Required fields are marked *