ਬਿਜ਼ਨੌਰ: ਪੈਟਰੋ ਕੈਮਿਕਲ ਫੈਕਟਰੀ ਵਿੱਚ ਫਟਿਆ ਮਿਥੇਨ ਗੈਸ ਦਾ ਟੈਂਕ, 6 ਵਿਅਕਤੀਆਂ ਦੀ ਮੌਤ

ਬਿਜ਼ਨੌਰ, 12 ਸਤੰਬਰ (ਸ.ਬ.) ਯੂ.ਪੀ. ਦੇ ਬਿਜ਼ਨੌਰ ਜ਼ਿਲੇ ਵਿੱਚ ਇਕ ਕੈਮਿਕਲ ਫੈਕਟਰੀ ਵਿੱਚ ਅੱਗ ਲੱਗੀ| ਦੱਸਿਆ ਜਾ ਰਿਹਾ ਹੈ ਕਿ ਬਿਜ਼ਨੌਰ-ਮੋਹਿਤ ਪੈਟਰੋ ਕੈਮਿਕਲ ਫੈਕਟਰੀ ਵਿੱਚ ਸਵੇਰੇ ਮਿਥੇਨ ਗੈਸ ਦਾ ਟੈਂਕ ਫਟ ਗਿਆ, ਜਿਸ ਦੇ ਬਾਅਦ ਪੂਰੀ ਫੈਕਟਰੀ ਵਿੱਚ ਅੱਗ ਲੱਗ ਗਈ| ਫੈਕਟਰੀ ਵਿੱਚ ਅੱਗ ਲੱਗਣ ਦੀ ਖਬਰ ਮਿਲਣ ਦੇ ਬਾਅਦ ਉਥੇ ਕੰਮ ਕਰ ਰਹੇ ਲੋਕਾਂ ਵਿੱਚ ਭਗਦੜ ਮਚ ਗਈ|
ਮੌਕੇ ਉਤੇ ਪੁੱਜੀ ਪੁਲੀਸ ਅਤੇ ਫਾਇਰ ਬਿਗ੍ਰੇਡ ਦੀ ਟੀਮ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ| ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੁਣ ਤੱਕ ਇਸ ਹਾਦਸੇ ਵਿੱਚ 6 ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ 8 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ| 2 ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹਨ| ਮੌਕੇ ਉਤੇ ਪੁੱਜੀ ਪੁਲੀਸ ਨੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ| ਇਕ ਅਧਿਕਾਰੀ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸਵੇਰੇ ਥਾਣਾ ਕੋਤਵਾਲੀ ਸ਼ਹਿਰ ਦੇ ਨਗੀਨਾ ਰੋਡ ਸਥਿਤ ਫੈਕਟਰੀ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲੀ| ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਮੌਕੇ ਉਤੇ ਫਾਇਰ ਬਿਗ੍ਰੇਡ ਅਤੇ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ| ਫੈਕਟਰੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *