ਬਿੱਗ ਬੈਸ਼ ਲੀਗ ਦੇ ਮੌਜੂਦਾ ਸੈਸ਼ਨ ਤੋਂ ਬਾਅਦ ਖੇਡ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦੇਵੇਗਾ ਬ੍ਰੈਡ ਹੌਜ

ਮੈਲਬੋਰਨ, 5 ਫਰਵਰੀ (ਸ.ਬ.) ਆਸਟ੍ਰੇਲੀਆ ਦੇ 43 ਸਾਲਾ ਤਜਰਬੇਕਾਰ ਖਿਡਾਰੀ ਬ੍ਰੈਡ ਹੌਜ ਨੇ ਕ੍ਰਿਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ| ਉਹ ਬਿੱਗ ਬੈਸ਼ ਲੀਗ ਦੇ ਮੌਜੂਦਾ ਸੈਸ਼ਨ ਤੋਂ ਬਾਅਦ ਖੇਡ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦੇਵੇਗਾ|
ਹੌਜ ਬੀ. ਬੀ. ਐਲ. ਵਿਚ ਮੈਲਬੋਰਨ ਰੇਨੇਗੇਡਸ ਵਲੋਂ ਖੇਡਦਾ ਹੈ ਪਰ ਬੀਮਾਰੀ ਕਾਰਨ ਉਹ ਲੀਗ ਦੇ ਗੇੜ ਵਿਚ ਹਿੱਸਾ ਨਹੀਂ ਲੈ ਸਕਿਆ| ਉਸ ਨੇ ਕਰੀਅਰ ਵਿਚ 6 ਟੈਸਟ, 25 ਵਨ ਡੇ ਤੇ 15 ਟੀ-20 ਕੌਮਾਂਤਰੀ ਮੈਚ ਖੇਡੇ ਹਨ| ਆਪਣੇ 25 ਸਾਲ ਦੇ ਲੰਬੇ ਕਰੀਅਰ ਵਿਚ ਉਸ ਨੇ ਸਾਰੇ ਸਰੂਪਾਂ ਵਿਚ 33 ਹਜ਼ਾਰ ਦੌੜਾਂ ਬਣਾਈਆਂ ਹਨ, ਜਦਕਿ ਘਰੇਲੂ ਟੀ-20 ਕ੍ਰਿਕਟ ਵਿਚ ਉਸ ਦੇ ਨਾਂ 7406 ਦੌੜਾਂ ਦਰਜ ਹਨ, ਜਿਹੜਾ ਓਵਰਆਲ ਛੇਵਾਂ ਸਭ ਤੋਂ ਵੱਧ ਸਕੋਰ ਹੈ|

Leave a Reply

Your email address will not be published. Required fields are marked *