ਬੀਕਾਨੇਰ ਲੈਂਡ ਡੀਲ: ਈ. ਡੀ. ਵੱਲੋਂ ਵਢੇਰਾ ਦੇ ਨੇੜਲੇ ਸਾਥੀ ਦੇ ਕੰਪਲੈਕਸਾਂ ਤੇ ਛਾਪੇ

ਨਵੀਂ ਦਿੱਲੀ, 10 ਫਰਵਰੀ (ਸ.ਬ.) ਬੀਕਾਨੇਰ ਵਿੱਚ ਇਕ ਜਮੀਨ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਦੀ ਆਪਣੀ ਜਾਂਚ ਦੇ ਸਿਲਸਿਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰਾਬਰਟ ਵਢੇਰਾ ਨਾਲ ਕਥਿਤ ਤੌਰ ਤੇ ਜੁੜੇ ਇਕ ਵਿਅਕਤੀ ਦੇ ਫਰੀਦਾਬਾਦ ਸਥਿਤ ਕੰਪਲੈਕਸਾਂ ਤੇ ਛਾਪੇਮਾਰੀ ਕੀਤੀ|
ਸੂਤਰਾਂ ਨੇ ਦੱਸਿਆ ਕਿ ਈ. ਡੀ. ਦੇ ਅਧਿਕਾਰੀਆਂ ਨੇ ਰਾਸ਼ਟਰੀ ਰਾਜਧਾਨੀ ਨਾਲ ਲੱਗੇ ਫਰੀਦਾਬਾਦ ਵਾਸੀ ਮਹੇਸ਼ ਨਾਗਰ ਦੇ ਕੰਪਲੈਕਸਾਂ ਤੇ ਛਾਪੇਮਾਰੀ ਕੀਤੀ| ਨਾਗਰ ਐਮ. ਐਸ. ਸਕਾਈਲਾਈਟ ਹੌਸਪੀਟੈਲਿਟੀ ਪ੍ਰਾਈਵੇਟ ਲਿਮ. ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ| ਇਸ ਕੰਪਨੀ ਦੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਨਾਲ ਕਥਿਤ ਰਿਸ਼ਤੇ ਹਨ| ਪਿਛਲੇ ਸਾਲ ਦਸੰਬਰ ਵਿੱਚ ਏਜੰਸੀ ਨੇ ਨਾਗਰ ਦੇ ਸਹਿਯੋਗੀ ਅਸ਼ੋਕ ਕੁਮਾਰ ਅਤੇ ਇਕ ਹੋਰ ਜੈ ਪ੍ਰਕਾਸ਼ ਭਾਰਗਵ ਨੂੰ ਗ੍ਰਿਫਤਾਰ ਕੀਤਾ ਸੀ|

Leave a Reply

Your email address will not be published. Required fields are marked *