ਬੀਜਿੰਗ ਵਿੱਚ ਤੇਜ਼ ਮੀਂਹ ਅਤੇ ਹੜ੍ਹ ਦੇ ਖਤਰੇ ਕਾਰਨ ‘ਯੈਲੋ ਅਲਰਟ’

ਬੀਜਿੰਗ, 22 ਜੂਨ (ਸ.ਬ.)  ਚੀਨ ਵਿੱਚ ਭਾਰੀ ਮੀਂਹ ਦੇ ਖਤਰੇ ਕਾਰਨ ਲੋਕਾਂ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਸੰਬੰਧ ਵਿੱਚ ਸਾਵਧਾਨ ਕਰਨ ਲਈ ‘ਯੇਲੋ ਅਲਰਟ’ ਜਾਰੀ ਕੀਤਾ ਗਿਆ ਹੈ| ਮੀਂਹ ਦੇ ਕਲ ਤੱਕ ਪੈਂਦੇ ਰਹਿਣ ਦਾ ਅਨੁਮਾਨ ਹੈ|
ਬੀਜਿੰਗ ਦੇ ਮੌਸਮ ਵਿਗਿਆਨ  ਕੇਂਦਰ ਨੇ ਮੀਂਹ ਅਤੇ ਤੂਫਾਨ ਸੰਬੰਧੀ ਚਿਤਾਵਨੀ ਦਿੰਦੇ ਹੋਏ ਕਲ ਸ਼ਾਮ 4:40 ਮਿੰਟ ਤੇ ‘ਯੈਲੋ ਅਲਰਟ’ ਜਾਰੀ ਕੀਤਾ|
ਚੀਨ ਵਿੱਚ ਖਰਾਬ ਮੌਸਮ ਦੀ ਚਿਤਾਵਨੀ ਦੇਣ ਲਈ ਚਾਰ ਪੱਧਰੀ ਰੰਗ ਸੰਬੰਧ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ| ਸਭ ਤੋਂ ਜ਼ਿਆਦਾ ਗੰਭੀਰ ਚਿਤਾਵਨੀ ਲਈ ਰੈਡ ਅਲਰਟ ਇਸ ਦੇ ਬਾਅਦ ਕ੍ਰਮਵਾਰ ਅੋਰੇਂਜ, ਯੈਲੋ ਅਤੇ ਨੀਲੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ| ਹੜ੍ਹ ਕੰਟਰੋਲ ਦਫਤਰ ਨੇ ਲੋਕਾਂ ਨੂੰ ਨਦੀਆਂ ਅਤੇ ਪਰਬਤੀ ਖੇਤਰਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ|  ਬੀਜਿੰਗ ਮਿਊਨਸੀਪਲ ਕਮੀਸ਼ਨ ਆਫ ਟਰਾਂਸਪੋਰਟ ਨੇ 3800 ਲੋਕਾਂ ਦਾ ਆਪਾਤ ਦਲ ਬਣਾਇਆ ਹੈ| ਆਵਾਜਾਈ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਬੀਜਿੰਗ ਨੇ ਰਾਜ ਮਾਰਗ, ਪਹਾੜੀ ਖੇਤਰਾਂ, ਪੁਲ ਅਤੇ ਭੂਮੀਗਤ ਮਾਰਗਾਂ ਤੇ ਗਸ਼ਤ ਵਧਾ ਦਿੱਤੀ ਹੈ| ਬੀਜਿੰਗ ਬਸ ਸਮੂਹ ਯਾਤਰੀਆਂ ਦੀ ਮਦਦ ਲਈ ਖਾਸਕਰ ਸ਼ਹਿਰਾਂ ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲੇ ਮਾਰਗਾਂ ਤੇ ਹੋਰ ਬਸਾਂ ਭੇਜੇਗਾ|

Leave a Reply

Your email address will not be published. Required fields are marked *