ਬੀਤੇ ਸਾਲ ਸੰਘਰਸ਼ਾਂ ਵਿੱਚ 8,000 ਤੋਂ ਵੱਧ ਬੱਚੇ ਜਖਮੀ ਹੋਏ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 6 ਅਕਤੂਬਰ (ਸ.ਬ.)  ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨਿਓ ਗੁਤਾਰੇਸ ਨੇ ਕਿਹਾ ਹੈ ਕਿ ਬੀਤੇ ਸਾਲ ਦੁਨੀਆ ਭਰ ਵਿਚ ਹੋਏ ਸੰਘਰਸ਼ਾਂ ਵਿਚ 8,000 ਤੋਂ ਜ਼ਿਆਦਾ ਬੱਚਿਆਂ ਦਾ ਮਾਰੇ ਜਾਣਾ ਅਤੇ ਜ਼ਖਮੀ ਹੋਣਾ ਨਾ-ਮੰਨਣਯੋਗ ਅਤੇ ਭਿਆਨਕ ਅੰਕੜਾ ਹੈ| ਗੁਤਾਰੇਸ ਨੇ ਬੱਚਿਆਂ ਅਤੇ ਹਥਿਆਰਬੰਦ ਸੰਘਰਸ਼ ਤੇ ਆਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਕੋਲ ਅਫਗਾਨਿਸਤਾਨ ਵਿਚ 3,512 ਬੱਚਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ, ਜੋ ਬੱਚਿਆਂ ਦੀਆਂ ਕੁੱਲ ਮੌਤਾਂ ਦਾ 40 ਫੀਸਦੀ ਤੋਂ ਜ਼ਿਆਦਾ ਹੈ| ਉਨ੍ਹਾਂ ਨੇ ਕਿਹਾ ਹੈ ਕਿ ਸਾਲ 2015 ਦੀ ਤੁਲਨਾ ਵਿਚ ਸੋਮਾਲੀਆ ਅਤੇ ਸੀਰੀਆ ਦੇ ਸੰਘਰਸ਼ਾਂ ਵਿਚ ਬੱਚਿਆਂ ਦੀ ਭਰਤੀ ਅਤੇ ਉਨ੍ਹਾਂ ਦੀ ਵਰਤੋਂ ਦੁਗੁਣੀ ਹੋ ਗਈ ਹੈ|
ਗੁਤਾਰੇਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਦੱਖਣੀ ਸੂਡਾਨ ਵਿਚ 169 ਘਟਨਾਵਾਂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚ 1,022 ਬੱਚੇ ਪ੍ਰਭਾਵਿਤ ਹੋਏ|

Leave a Reply

Your email address will not be published. Required fields are marked *