ਬੀਨੂੰ ਢਿਲੋਂ ਅਤੇ ਐਮੀ ਵਿਰਕ ਵਲੋਂ ਇਕੱਠੇ ਤਿੰਨ ਫਿਲਮਾਂ ਕਰਨ ਦਾ ਐਲਾਨ

ਚੰਡੀਗੜ੍ਹ, 3 ਅਪ੍ਰੈਲ (ਸ.ਬ.) ਅੱਜ ਚੰਡੀਗੜ੍ਹ ਵਿਖੇ ਕਲਾਕਾਰ ਬੀਨੂੰ ਢਿਲੋਂ ਅਤੇ ਐਮੀ ਵਿਰਕ ਨੇ ਆਪਣੇ ਪ੍ਰੋਡਕਸ਼ਨ ਅਤੇ ਵਿਲੀਜਰ ਸਟੂਡੀਓਜ ਨੂੰ ਲਾਂਚ ਕੀਤਾ ਅਤੇ ਇਕੱਠੇ ਹੀ ਤਿੰਨ ਫਿਲਮਾਂ ਕਰਨ ਦਾ ਐਲਾਨ ਕੀਤਾ|
ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਉਹਨਾਂ ਦੱਸਿਆ ਕਿ ਉਹ  ਨਿਰਦੇਸ਼ਕ ਪੰਕਜ ਬੱਤਰਾ ਅਤੇ ਜੱਸ ਗਰੇਵਾਲ ਨਾਲ ਕੰਮ ਕਰਨਗੇ| ਫਿਲਮ ਦੀ ਸ਼ੂਟਿੰਗ ਇਸੇ ਸਾਲ ਵਿੱਚ ਕੀਤੀ ਜਾਵੇਗੀ|
ਇਸ ਮੌਕੇ ਦੀ ਵਿਲੀਜਰ ਸਟੂਡੀਓਜ਼ ਦੇ ਸੰਚਾਲਕ ਐਮੀ ਵਿਰਕ ਨੇ ਕਿਹਾ ਕਿ, ‘ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਕਰਨਾ ਬੇਹੱਦ ਉਤਸ਼ਾਹ ਭਰਿਆ ਹੁੰਦਾ ਹੈ| ਸਾਡੇ ਕੋਲ ਵਧੀਆ ਟੀਮ ਹੈ ਜਿਸ ਨਾਲ ਅਸੀਂ ਬੇਹਤਰੀਨ ਕੰਮ ਦੀ ਉਮੀਦ ਕਰਦੇ ਹਾਂ| ਮੈਂ ਉਨ੍ਹਾਂ ਸੱਭ ਪ੍ਰੋਜੈਕਟਸ ਦੇ ਲਈ ਖੁਸ਼ ਹਾਂ ਜੋ ਅਸੀਂ ਲੋਕਾਂ ਦੇ ਲਈ ਲੈ ਕੇ                 ਆਵਾਂਗੇ|’
ਬੀਨੂ ਢਿੱਲੋਂ ਨੇ ਕਿਹਾ ਕਿ, ”ਮੈਂ ਕੁਝ ਸਮੇਂ ਤੋਂ ਫਿਲਮ ਨਿਰਮਾਣ ਵਿੱਚ ਕੰਮ ਕਰਨਾ ਚਾਹੁੰਦਾ ਸੀ| ਮੈਂ ਐਮੀ ਵਿਰਕ ਦੇ ਨਾਲ ਫ਼ਿਲਮਾਂ ਦੇ ਸਹਿ ਨਿਰਮਾਣ ਦੇ ਲਈ ਬੇਹੱਦ ਉਤਸਾਹਿਤ ਹਾਂ| ਇਨ੍ਹਾਂ ਬੇਹਤਰੀਨ ਲੇਖਕਾਂ ਅਤੇ ਨਿਰਦੇਸ਼ਕਾਂ ਦੀ ਬਣਾਈ ਇਹ ਫ਼ਿਲਮਾਂ ਸੁਪਰਹਿੱਟ ਤੋਂ ਘੱਟ ਨਹੀਂ ਹੋਣਗੀਆਂ|”
ਓਮਜੀ ਗਰੁੱਪ ਦੇ ਮਾਲਿਕ ਮੁਨੀਸ਼ ਸਾਹਨੀ ਨੇ ਕਿਹਾ ਕਿ, ”ਓਮਜੀ ਗਰੁੱਪ ਤਿੰਨਾਂ ਹੀ ਫ਼ਿਲਮਾਂ ਦਾ ਵਿਸ਼ਵਭਰ ਵਿੱਚ ਵਿਤਰਣ ਕਰਨਗੇ|

Leave a Reply

Your email address will not be published. Required fields are marked *