ਬੀਫ ਤੋਂ ਬਾਅਦ ਮੋਮੋਜ਼ ਤੇ ਪਾਬੰਧੀ ਲਗਾਉਣ ਦੀ ਹੋ ਰਹੀ ਹੈ ਤਿਆਰੀ

ਨਵੀਂ ਦਿੱਲੀ, 9 ਜੂਨ (ਸ.ਬ.)  ਬੀਫ ਬੈਨ ਦਾ ਵਿਵਾਦ ਅਜੇ ਖਤਮ ਨਹੀਂ ਹੋਇਆ ਇਸੇ ਦੌਰਾਨ ਭਾਜਪਾ ਵਿਧਾਇਕ ਨੇ ਮੋਮੋਜ਼ ਦੇ ਖਿਲਾਫ ਅਭਿਆਨ ਛੇੜ ਦਿੱਤਾ ਹੈ| ਜੰਮੂ-ਕਸ਼ਮੀਰ ਦੇ ਭਾਜਪਾ ਦੇ ਵਿਧਾਨ ਪਰਿਸ਼ਦ ਦੇ ਮੈਂਬਰ ਰਮੇਸ਼ ਅਰੋੜਾ ਮੋਮੋਜ਼ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਮੋਮੋਜ਼ ਵਿੱਚ ਕੈਂਸਰ ਕਾਰਕ ਤੱਤ ਮੋਨੋਸੋਡਿਅਮ ਗਲੂਟਾਮੇਟ ਜਾਂ ਅਜੀਨੋਮੋਟੋ ਹੁੰਦਾ ਹੈ| ਮੋਮੋਜ਼ ਤੇ ਪਾਬੰਧੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ| ਮੋਮੋਜ਼ ਦੀ ਖੋਜ ਨੇਪਾਲ ਵਿੱਚ ਹੋਈ ਸੀ , ਪਰ ਹੁਣ ਇਹ ਭਾਰਤ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ|
ਸੂਤਰਾਂ ਅਨੁਸਾਰ ਅਰੋੜਾ ਨੇ ਕਿਹਾ ਕਿ ਮੋਮੋਜ਼ ਨੂੰ ਕਈ ਬਿਮਾਰੀਆਂ ਦਾ ਕਾਰਕ ਪਾਇਆ ਗਿਆ ਹੈ, ਜਿਸ ਵਿੱਚ ਆਂਤੜੀਆਂ ਦਾ ਕੈਂਸਰ ਵੀ ਸ਼ਾਮਲ ਹੈ| ਉਹ ਪਿਛਲੇ ਕੁਝ ਮਹੀਨਿਆਂ ਤੋਂ ਇਸ ਮੁੱਦੇ ਤੇ ਜ਼ੋਰ ਦੇ ਰਹੇ ਹਨ ਅਤੇ ਚਾਹੁੰਦੇ ਹਨ ਕਿ ਘੱਟੋ-ਘੱਟ ਸੂਬੇ ਵਿੱਚ ਮੋਮੋਜ਼ ਤੇ ਪਾਬੰਧੀ ਦੀ ਮੰਗ ਕਰ ਰਹੇ ਹਨ| ਵਿਧਾਇਕ ਦਾ ਕਹਿਣਾ ਹੈ ਕਿ ਚੀਨੀ ਭੋਜਨ ਵਿੱਚ ਮੋਨੋਸੋਡਿਅਮ ਗਲੂਟਾਮੇਟ ਹੁੰਦਾ ਹੈ, ਜਿਸ ਨੂੰ ਅਜੀਨੋਮੋਟੋ ਦੇ ਬਰਾਂਡ ਦੇ ਨਾਂ ਨਾਲ ਵੇਚਿਆ ਜਾਂਦਾ ਹੈ, ਜੋ ਕਿ ਸਵਾਦ ਵਧਾਉਣ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ| ਅਜੀਨੋਮੋਟੋ ਇਕ ਤਰ੍ਹਾਂ ਦਾ ਨਮਕ ਹੈ , ਜੋ ਕਿ ਕੈਂਸਰ ਸਮੇਤ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ| ਇਕ ਛੋਟੇ ਜਿਹੇ ਸਿਰ ਦਰਦ ਨੂੰ ਵੀ ਮਾਈਗ੍ਰੇਨ ਵਿੱਚ ਬਦਲ ਦੇਣ ਲਈ ਜ਼ਿੰਮੇਦਾਰ ਹੈ| ਇਸ ਮੁੱਦੇ ਨੂੰ ਲੈ ਕੇ ਸੂਬੇ ਦੇ ਸਿਹਤ ਮੰਤਰੀ ਬਲੀ ਭਗਤ ਨਾਲ ਮੁਲਾਕਾਤ ਕੀਤੀ ਅਤੇ ਮੋਮੋਜ਼ ਅਤੇ ਚਾਈਨੀਜ਼ ਫੂਡ ਤੇ ਪਾਬੰਧੀ ਲਗਾਉਣ ਦੀ ਮੰਗ ਕੀਤੀ ਹੈ|

Leave a Reply

Your email address will not be published. Required fields are marked *