ਬੀਬੀ ਕੁੰਭੜਾ ਨੇ ਸੈਕਟਰ 66 ਦੇ ਮੁੱਖ ਪਾਰਕ ਦੀ ਹਾਲਤ ਸੁਧਾਰਨ ਦੀ ਸ਼ੁਰੂਆਤ ਕਰਵਾਈ

ਐਸ.ਏ.ਐਸ. ਨਗਰ, 26 ਜੁਲਾਈ (ਸ.ਬ.) ਨਗਰ ਨਿਗਮ ਐਸ.ਏ.ਐਸ. ਨਗਰ ਦੇ ਵਾਰਡ ਨੰਬਰ 46 ਤੋਂ ਮਹਿਲਾ ਕੌਂਸਲਰ ਬੀਬੀ ਰਜਿੰਦਰ ਕੌਰ ਕੁੰਭੜਾ ਵੱਲੋਂ ਆਪਣੇ ਵਾਰਡ ਦੇ ਅਧੀਨ ਆਉਂਦੇ ਖੇਤਰ ਸੈਕਟਰ 66 ਸਥਿਤ ਮੇਨ ਪਾਰਕ ਐਨ.ਐਚ. ਪਾਰਕ ਦੀ ਹਾਲਤ ਸੁਧਾਰਨ ਦੀ ਸ਼ੁਰੂਆਤ ਕਰਵਾਈ ਗਈ| ਇਸ ਦੀ ਸ਼ੁਰੂਆਤ ਬੀਬੀ ਕੁੰਭੜਾ ਨੇ ਪਾਰਕ ਵਿਚਲੇ ਟੁੱਟ ਚੁੱਕੇ ਵਾਕਿੰਗ ਟਰੈਕ ਨੂੰ ਕਹੀ ਦਾ ਟੱਕ ਲਗਾ ਕੇ ਕੀਤੀ| ਇਸ ਮੌਕੇ ਰੈਜ਼ੀਡੈਂਟਸ ਵੈਲਫ਼ੇਅਰ ਫੋਰਮ ਸੈਕਟਰ 69 ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਡੀ.ਆਈ.ਜੀ. ਚਰਨਜੀਤ ਸਿੰਘ ਬਰਾੜ, ਪ੍ਰਿੰ. (ਰਿਟਾ.) ਸਵਰਨ ਸਿੰਘ, ਮਨਜੀਤ ਸਿੰਘ, ਮੈਡਮ ਬਰਾੜ, ਪਰਮਜੀਤ ਕੌਰ, ਅਰਮਾਨ ਸਿੰਘ ਵਿਰਕ, ਪ੍ਰੀਤਮ ਸਿੰਘ, ਹਾਕਮ ਸਿੰਘ, ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ|
ਇਸ ਮੌਕੇ ਬੀਬੀ ਕੁੰਭੜਾ ਨੇ ਕਿਹਾ ਕਿ ਇਸ ਐਨ.ਐਚ. ਪਾਰਕ ਦਾ ਟਰੈਕ ਪੱਕਾ ਕੀਤਾ ਜਾਵੇਗਾ ਤਾਂ ਜੋ ਪਾਰਕ ਵਿਚ ਸੈਰ ਕਰਨ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਸੈਰ ਕਰਨ ਵਿਚ ਕੋਈ ਪ੍ਰੇਸ਼ਾਨੀ ਨਾ ਹੋ ਸਕੇ| ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪਾਰਕ ਵਿਚ ਲੱਗੇ ਬੱਚਿਆਂ ਲਈ ਝੂਲੇ ਵੀ ਠੀਕ ਕਰਵਾਏ ਜਾਣਗੇ ਅਤੇ ਬਜ਼ੁਰਗਾਂ ਦੇ ਬੈਠਣ ਲਈ ਹੋਰ ਬੈਂਚ ਆਦਿ ਵੀ ਲਗਵਾਏ ਜਾਣਗੇ|

Leave a Reply

Your email address will not be published. Required fields are marked *