ਬੀਬੀ ਗਰਚਾ ਦੀ ਅਗਵਾਈ ਵਿਚ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਪੈਦਲ ਮਾਰਚ

ਨਵਾਂਗਰਾਉਂ, 13 ਮਈ (ਸ. ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿੱਚ ਨਵਾਂਗਰਾਉਂ ਵਿਖੇ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਪੈਦਲ ਮਾਰਚ ਕੱਢਿਆ ਗਿਆ| ਇਹ ਮਾਰਚ ਨਵਾਂਗਰਾਉਂ ਤੋਂ ਸ਼ੁਰੂ ਹੋ ਕੇ ਪਿੰਡ ਨਾਡਾ ਜਾ ਕੇ ਖਤਮ ਹੋਇਆ| ਪੈਦਲ ਮਾਰਚ ਵਿਚ ਸ਼ਾਮਿਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਆਮ ਜਨਤਾ ਨੂੰ ਮੋਦੀ ਸਰਕਾਰ ਦੀ ਖਿਲਾਫਤ ਕਰਨ ਅਤੇ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਵੋਟਾਂ ਪਾਉਣ ਦਾ ਸੰਦੇਸ਼ ਦਿੱਤਾ|
ਇਸ ਮੌਕੇ ਗੱਲ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਕੇਂਦਰ ਵਿਚ ਇਸ ਸਮੇਂ ਰਾਜ ਕਰ ਰਹੀ ਮੋਦੀ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ| ਇਸ ਤੋਂ ਇਲਾਵਾ ਔਰਤਾਂ ਦੇ ਬਾਰੇ ਮੋਦੀ ਸਰਕਾਰ ਨੇ ਕਦੇ ਕੋਈ ਧਿਆਨ ਹੀ ਨਹੀਂ ਦਿੱਤਾ| ਉਹਨਾਂ ਕਿਹਾ ਕਿ ਦੇਸ਼ ਵਿਚ ਜਦੋਂ ਕਦੇ ਵੀ ਔਰਤਾਂ ਦੇ ਹੱਕਾਂ ਦੀ ਗੱਲ ਹੋਈ ਤਾਂ ਸਿਰਫ ਕਾਂਗਰਸ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਹੋਈ|
ਇਸ ਮੌਕੇ ਤੇ ਮਨਜੀਤ ਸਿੰਘ ਕੰਬੋਜ , ਸੋਹਣ ਲਾਲ ਸ਼ਰਮਾ,ਫਲੋਰਾ, ਬਲਦੇਵ ਸਿੰਘ ,ਖੇਮ ਸਿੰਘ ,ਰਵਿੰਦਰ ਪੈਂਥਪੁਰ ,ਰਾਜੇਸ਼ ਕੁਮਾਰ ਰਾਠੌਰ,ਪ੍ਰਮੋਧ ਜੋਸ਼ੀ, ਬਲਵਿੰਦਰ ਤੰਨੀ, ਅਮਿਤ ਗੌਤਮ ,ਅਜੀਤ ਸਿੰਘ ਖਾਲਸਾ, ਸੋਨੀ, ਮੀਨਾ ਸਿੰਘ ਦੇਵੀ , ਪਰਮਜੀਤ ਕੌਰ ਅਤੇ ਰਾਜ ਰਾਣੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ|

Leave a Reply

Your email address will not be published. Required fields are marked *