ਬੀਬੀ ਗਰਚਾ ਨੇ ਖਰੜ, ਕੁਰਾਲੀ ਤੇ ਨਵਾਂਗਰਾਉਂ ਦੀਆਂ ਸਮੱਸਿਆਵਾਂ ਲਈ ਸਥਾਨਕ ਸਰਕਾਰ ਮੰਤਰੀ ਸਿੱਧੂ ਨਾਲ ਕੀਤੀ ਮੁਲਾਕਾਤ

ਖਰੜ, 14 ਅਪ੍ਰੈਲ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਖਰੜ, ਕੁਰਾਲੀ ਅਤੇ ਨਵਾਂਗਰਾਉਂ ਨਗਰ ਪ੍ਰੀਸ਼ਦਾਂ ਅਧੀਨ ਆਉਂਦੇ ਖੇਤਰਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ| ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਹਿਰਾਂ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ  ਹਨ| ਪਿਛਲੀ ਸਰਕਾਰ ਵੱਲੋਂ ਦਸ ਸਾਲ ਦੇ ਲੰਬੇ ਕਾਰਜਕਾਲ ਵਿੱਚ ਵੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋਈ|
ਇਸ ਮੌਕੇ ਸ੍ਰੀਮਤੀ ਗਰਚਾ ਨੇ ਦੱਸਿਆ ਕਿ ਖਰੜ ਸ਼ਹਿਰ ਵਿੱਚ ਨਵੀਆਂ ਵਸੀਆਂ ਕਾਲੋਨੀਆਂ ਦੇ ਵਿਕਾਸ, ਭਖਦੀਆਂ ਸਮੱਸਿਆਵਾਂ, ਪੀਣ ਵਾਲੇ ਪਾਣੀ ਦੀ ਸਮੱਸਿਆ ਮੁੱਖ ਹਨ| ਕਸਬਾ ਕੁਰਾਲੀ ਵਿੱਚ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ| ਇੱਥੇ ਅੱਧ ਪਚੱਧ ਸੀਵਰੇਜ ਪੈਣ ਨਾਲ ਅਤੇ ਹੁਣ ਤੱਕ ਵੀ ਸੀਵਰੇਜ ਸ਼ੁਰੂ ਨਾ ਹੋਣ ਕਾਰਨ ਲੋਕੀਂ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ| ਕੁਰਾਲੀ ਵਿੱਚ ਲੋਕਾਂ ਨੂੰ ਸਵੇਰ ਦੀ ਸੈਰ ਆਦਿ ਲਈ ਇਕ ਵੀ ਪਾਰਕ ਨਹੀਂ ਹੈ| ਪਾਰਕ ਨਾ ਹੋਣ ਕਾਰਨ ਲੋਕਾਂ ਨੂੰ ਸਵੇਰ ਦੀ ਸੈਰ ਸੜਕਾਂ ਤੇ ਘੁੰਮ ਕੇ ਕਰਨੀ ਪੈਂਦੀ ਹੈ| ਪਿਛਲੇ ਕੁਝ ਸਮੇਂ ਵਿੱਚ ਸੈਰ ਕਰ ਰਹੇ ਕਈ ਵਿਅਕਤੀਆਂ ਦੀ ਸੜਕ ਹਾਦਸਿਆਂ ਦੀ ਮੌਤ ਹੋ ਚੁੱਕੀਆਂ ਹਨ| ਕੁਰਾਲੀ ਦਾ ਸਰਕਾਰੀ ਹਸਪਤਾਲ ਤਾਂ ਡਾਕਟਰਾਂ ਦੀ ਅਣਹੋਂਦ ਕਾਰਨ ਹਰ ਸਮੇਂ ਹੀ ਸੁਰਖੀਆਂ ਵਿੱਚ ਰਹਿੰਦਾ ਹੈ| ਨਵਾਂਗਰਾਉਂ ਵਿੱਚ ਸੜਕਾਂ ਅਤੇ ਗਲੀਆਂ ਟੁੱਟੀਆਂ ਫੁੱਟੀਆਂ ਪਈਆਂ ਹਨ| ਉਥੇ ਬਿਜਲੀ ਪਾਣੀ ਦੀ ਜਿੱਥੇ ਗੰਭੀਰ ਸਮੱਸਿਆ ਰਹਿੰਦੀ ਹੈ, ਉਸ ਦੇ ਨਾਲ ਸਿਹਤ ਸਹੂਲਤਾਂ ਪੱਖੋਂ ਵੀ ਨਵਾਂਗਰਾਉਂ ਖੇਤਰ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ|
ਸ੍ਰੀਮਤੀ ਗਰਚਾ ਨੇ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਦੂਰ ਕਰਨ ਲਈ ਸ੍ਰ. ਸਿੱਧੂ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀਆਂ ਮੰਗਾਂ ਉਤੇ ਜਲਦ ਗੌਰ ਕੀਤੀ ਜਾਵੇਗੀ| ਸ੍ਰੀਮਤੀ ਗਰਚਾ ਨੇ ਦੱਸਿਆ ਕਿ  ਉਨ੍ਹਾਂ ਨੂੰ ਮੁਲਾਕਾਤ ਦੌਰਾਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਬਹੁਤ ਜਲਦ ਕੋਸ਼ਿਸ਼ ਕਰਨਗੇ|

Leave a Reply

Your email address will not be published. Required fields are marked *