ਬੀਬੀ ਗਰਚਾ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਤੋਂ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ

ਮੁੱਲਾਂਪੁਰ, 26 ਜੁਲਾਈ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ‘ਆਓ ਸਾਰੇ ਰਲ ਖੁਸ਼ਹਾਲੀ ਲਿਆਈਏ, ਖਰੜ ਹਲਕੇ ਵਿੱਚ ਰੁੱਖ ਲਾਈਏ’ ਬੈਨਰ ਹੇਠ ਹਲਕਾ ਖਰੜ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ| ਇਸ ਮੁਹਿੰਮ ਦੇ ਤਹਿਤ ਉਨ੍ਹਾਂ ਪਿੰਡ ਮੁੱਲਾਂਪੁਰ ਗਰੀਬਦਾਸ ਸਥਿਤ ਗੁਰਦੁਆਰਾ ਨਾਨਕ ਦਰਬਾਰ ਸਾਹਿਬ, ਕੁਟੀਆ ਸਵਾਮੀ ਨਿੱਤਿਆਨੰਦ (ਭੂਰੀ ਵਾਲੇ) ਅਤੇ ਕਬਰਿਸਤਾਨ ਵਿਖੇ ਪੌਦੇ  ਲਗਾਏ|
ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਉਹ ਇਸ ਮੁਹਿੰਮ ਦੇ ਤਹਿਤ ਆਪਣੇ ਸਾਥੀਆਂ ਸਮੇਤ ਹਲਕਾ ਖਰੜ ਵਿੱਚ ਇੱਕ ਮਹੀਨੇ ਵਿੱਚ ਦਸ ਹਜ਼ਾਰ ਪੌਦੇ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ| ਉਹਨਾਂ ਕਿਹਾ ਕਿ ਖਰੜ ਹਲਕੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਇਸ ਲਈ ਮੇਰੀ ਜਿੰਮੇਵਾਰੀ ਬਣਦੀ ਹੈ ਕਿ ਖਰੜ ਹਲਕੇ ਦੇ ਵਾਤਾਵਰਣ ਨੂੰ ਠੀਕ ਰੱਖਣ ਲਈ ਆਪਣਾ ਯੋਗਦਾਨ ਪਾਵਾਂ| ਮੈਂ ਆਪਣੇ ਸਾਥੀਆਂ ਨੂੰ ਅਤੇ ਹਲਕੇ  ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਸਾਰੇ ਰਲ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਆਪਣਾ ਅਤੇ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਸਿਹਤਮੰਦ ਕਰਨ ਲਈ  ਉਪਰਾਲੇ ਕਰੀਏ|
ਇਸ ਮੌਕੇ ਕੁਲਵੰਤ ਸਿੰਘ ਬੰਟੀ ਜਨਰਲ ਸਕੱਤਰ ਨਿਊ ਚੰਡੀਗੜ੍ਹ ਵੈੱਲਫ਼ੇਅਰ ਸੋਸਾਇਟੀ, ਅਰਵਿੰਦ ਪੁਰੀ, ਬਹਾਦਰ ਸਿੰਘ ਮਿਰਜ਼ਾਪੁਰ, ਰਵਿੰਦਰ ਸਿੰਘ ਰਵੀ ਪੈਂਤਪੁਰ, ਗੁਰਮੀਤ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ ਜੱਗੀ, ਗੁਰਮੇਲ ਸਿੰਘ ਸਰਪੰਚ, ਬਿੱਟੂ ਪੜੌਲ, ਸ਼ੰਕਰ ਮਿਰਜ਼ਾਪੁਰ, ਮੁਹੰਮਦ ਸਦੀਕ, ਨੂਰ ਮੁਹੰਮਦ (ਰਫੀਕ), ਸਿਤਾਰ ਮੁਹੰਮਦ ਰਾਣੀ ਮਾਜਰਾ, ਬਿੱਲਾ ਖਿਜਰਾਬਾਦ, ਸ਼ੇਰਾ ਨੰਗਲ, ਹਰਜੀਤ ਸਿੰਘ ਗੰਜਾ, ਗੁਰਸ਼ਰਨ ਸਿੰਘ ਪੰਚ, ਭੁਪਿੰਦਰ ਸਿੰਘ, ਡੀ ਡੀ ਪੁਰੀ, ਅਮਿਤ ਕੁਮਾਰ ਖਰੜ ਸਮੇਤ ਹੋਰ ਬਹੁਤ ਸਾਰੇ ਪਤਵੰਤਿਆਂ ਨੇ ਬੀਬੀ ਗਰਚਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ| ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ਤੇ ਲੱਖਾਂ ਦਰੱਖ਼ਤ ਕੱਟੇ ਜਾ ਚੁੱਕੇ ਹਨ ਅਤੇ ਦਰੱਖਤਾਂ ਦਾ ਕੱਟਿਆ ਜਾਣਾ ਲਗਾਤਾਰ ਜਾਰੀ ਹੈ| ਇਸ ਕਾਰਨ ਵਾਤਾਵਰਣ ਵਿੱਚ ਤਪਸ਼ ਵਧ ਰਹੀ ਹੈ ਅਤੇ ਬਿਮਾਰੀਆਂ ਵਧ ਰਹੀਆਂ ਹਨ| ਵਾਤਾਵਰਣ ਇਸ   ਸਮੇਂ ਗੰਧਲ ਚੁੱਕਾ ਹੈ ਅਤੇ ਬੀਬੀ ਗਰਚਾ ਦੇ ਇਸ ਉਪਰਾਲੇ ਨਾਲ ਜਿੱਥੇ ਹਲਕੇ ਵਿੱਚ ਹਰਿਆਵਲ ਵਧੇਗੀ ਉਸ ਦੇ ਨਾਲ ਹੀ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਬਣਾਉਣ ਵਿੱਚ ਵੀ ਮੱਦਦ ਮਿਲੇਗੀ|

Leave a Reply

Your email address will not be published. Required fields are marked *