ਬੀਬੀ ਗਰਚਾ ਨੇ ਰੋਜ਼ਾ ਇਫਤਾਰ ਪਾਰਟੀ ਵਿੱਚ ਕੀਤੀ ਸ਼ਿਰਕਤ

ਮੁੱਲਾਂਪੁਰ ਗਰੀਬਦਾਸ/ਮਾਜਰੀ, 5 ਜੂਨ (ਸ.ਬ.) ਰਮਜ਼ਾਨ ਦਾ ਮਹੀਨਾ ਫਿਜ਼ਾ ਵਿਚ ਇਬਾਦਤ ਅਤੇ ਇਨਾਇਤ ਦਾ ਖੂਬਸੂਰਤ ਤਾਲਮੇਲ ਸਜਾ ਰਿਹਾ ਹੈ| ਰੋਜ਼ਾ ਇਨਸਾਨ ਨੂੰ ਖ਼ੁਦਾ ਨਾਲ ਜੋੜਦਾ ਹੈ| ਰੋਜਾ ਦਾ ਅਰਥ ਤਕਵਾ ਹੈ, ਇਨਸਾਨ ਰੋਜ਼ਾ ਰੱਖ ਕੇ ਆਪਣੇ ਆਪ ਨੂੰ ਅਜਿਹਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹੋ ਜਿਹਾ ਕਿ ਉਸ ਦਾ ਰੱਬ ਚਾਹੁੰਦਾ ਹੈ| ‘ਤਕਵਾ’ ਮਤਲਬ ਕਿ ਖ਼ੁਦ ਨੂੰ ਬੁਰਾਈਆਂ ਤੋਂ ਬਚਾਉਣਾ ਅਤੇ ਭਲਾਈ ਨੂੰ ਅਪਨਾਉਣਾ ਹੈ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓ.ਐਸ.ਡੀ. ਲਖਵਿੰਦਰ ਕੌਰ ਗਰਚਾ ਨੇ ਪਿੰਡ ਚਾਹੜਮਾਜਰਾ ਵਿਚ ਰੋਜ਼ਾ ਇਫਤਾਰ ਪਾਰਟੀ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਇਸ ਰੋਜ਼ਾ ਇਫ਼ਤਾਰ ਪਾਰਟੀ ਦੀ ਵਧਾਈ ਦਿੱਤੀ|
ਇਸ ਮੌਕੇ ਰੋਜ਼ੇਦਾਰਾਂ ਨੇ ਇਫ਼ਤਾਰ ਕੀਤਾ ਅਤੇ ਬਾਅਦ ਵਿੱਚ ਇਫ਼ਤਾਰ ਨਮਾਜ਼ ਅਦਾ ਕੀਤੀ ਗਈ| ਨਮਾਜ਼ ਵਿੱਚ ਮੁਲਕ ਦੀ ਅਮਨ ਸ਼ਾਂਤੀ ਲਈ ਦੁਆ ਵੀ ਕੀਤੀ ਗਈ|
ਇਸ ਮੌਕੇ ਮੁਹੰਮਦ ਸਦੀਕ, ਸਰਦਾਰ ਮੁਹੰਮਦ, ਬਲਵਿੰਦਰ ਸਿੰਘ ਸੈਣੀਮਾਜਰਾ, ਰਾਮ ਸਿੰਘ ਪੈਂਤਪੁਰਾ, ਅਰਵਿੰਦ ਪੁਰੀ, ਮੁਹੰਮਦ ਰਫ਼ੀ, ਜਸਵਿੰਦਰ ਸਿੰਘ, ਹਰਬਲਰਾਜ ਸਿੰਘ, ਹਿੰਮਤਪੁਰੀ, ਸੀਮਾ ਬੇਗਮ, ਰੁਖਸਾਨਾ ਬੇਗਮ, ਮੁਮਤਾਜ ਸਮੇਤ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਅਤੇ ਮਰਦ ਹਾਜ਼ਰ ਸਨ|

Leave a Reply

Your email address will not be published. Required fields are marked *