ਬੀਬੀ ਗਰਚਾ ਵੱਲੋਂ ਪਿੰਡ ਬਰੌਲੀ ਦੀ ਨਵੀਂ ਚੁਣੀ ਗਈ ਪੰਚਾਇਤ ਦਾ ਸਨਮਾਨ

ਕੁਰਾਲੀ, 8 ਜਨਵਰੀ ( ਸ.ਬ. ) ਵਿਧਾਨ ਸਭਾ ਹਲਕਾ ਖਰੜ ਦੇ ਅਧੀਨ ਆਉਂਦੇ ਪਿੰਡ ਬਰੌਲੀ ਵਿਖੇ ਨਵੀਂ ਚੁਣੀ ਗਈ ਪੰਚਾਇਤ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਵੱਲੋਂ ਪਿੰਡ ਵਿਖੇ ਪਹੁੰਚ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਵੀਂ ਪੰਚਾਇਤ ਨੂੰ ਵਧਾਈ ਦਿੱਤੀ ਗਈ|
ਦੱਸਣਯੋਗ ਹੈ ਕਿ ਪਿੰਡ ਬਰੌਲੀ ਦੀ ਇਸ ਨਵੀਂ ਚੁਣੀ ਗਈ ਪੰਚਾਇਤ ਵਿੱਚ ਸੁਖਬੀਰ ਸਿੰਘ ਸਰਪੰਚ ਚੁਣੇ ਗਏ ਹਨ| ਇਸ ਤੋਂ ਇਲਾਵਾ ਬਾਕੀ ਮੈਂਬਰਾਂ ਵਿੱਚ ਮਨਦੀਪ ਸਿੰਘ, ਰਜਿੰਦਰ ਸਿੰਘ, ਜਸਵੰਤ ਕੌਰ, ਜਸਵੀਰ ਕੌਰ ਅਤੇ ਪਰਮਜੀਤ ਸਿੰਘ ਨੂੰ ਪੰਚ ਚੁਣਿਆ ਗਿਆ ਹੈ| ਬੀਬੀ ਗਰਚਾ ਨੇ ਪੰਚਾਇਤ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦੇ ਰਹਿਣਗੇ ਅਤੇ ਜ਼ਰੂਰਤ ਪੈਣ ਤੇ ਸਬੰਧਿਤ ਵਿਭਾਗਾਂ ਦੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਵੀ ਸਮੱਸਿਆਵਾਂ ਦੇ ਹੱਲ ਕਰਵਾਏ ਜਾਣਗੇ| ਉਨ੍ਹਾਂ ਪਿੰਡ ਵਾਸੀਆਂ ਨੂੰ ਆਪਸੀ ਭਾਈਚਾਰਾ ਮਜ਼ਬੂਤ ਰੱਖਣ ਦੀ ਅਪੀਲ ਵੀ ਕੀਤੀ|
ਇਸ ਮੌਕੇ ਸਮੂਹ ਪੰਚਾਇਤ ਮੈਂਬਰਾਂ ਨੇ ਪ੍ਰਣ ਲਿਆ ਕਿ ਉਹ ਪਿੰਡ ਦਾ ਵਿਕਾਸ ਕਰਨ ਲਈ ਬਿਨਾ ਭੇਦਭਾਵ ਹਮੇਸ਼ਾਂ ਤਤਪਰ ਰਹਿਣਗੇ ਅਤੇ ਪਿੰਡ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ| ਇਸ ਮੌਕੇ ਰਣਧੀਰ ਸਿੰਘ, ਲਖਵੀਰ ਸਿੰਘ ਕਾਲੇਵਾਲ, ਹਰਜਿੰਦਰ ਸਿੰਘ ਬਰੌਲੀ, ਲਖਵੀਰ ਸਿੰਘ ਅਮਰ ਸਿੰਘ, ਦਲਬੀਰ ਸਿੰਘ, ਬਲਿਹਾਰ ਸਿੰਘ, ਭਿੰਦਰ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *