ਬੀਬੀ ਜੁਗਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਲੁਧਿਆਣਾ, 17 ਅਪ੍ਰੈਲ (ਸ.ਬ.) ਗੁਰੂਦੁਆਰਾ ਸਾਹਿਬ ਸ਼ਹੀਦ ਸ਼੍ਰੀ ਦਰਸ਼ਨ ਸਿੰਘ ਫੇਰੂਮਾਨ (ਨੇੜੇ ਢੋਲੇਵਾਲ ਚੌਂਕ) ਲੁਧਿਆਣਾ ਵਿਖੇ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਛੋਟੀ ਭੈਣ ਸ੍ਰੀਮਤੀ ਜੁਗਿੰਦਰ ਕੌਰ ਦੀ ਯਾਦ ਵਿਚ ਸ਼ਰਧਾਜਲੀ ਸਮਗਾਮ ਵਿੱਚ ਭਰਵੀਂ ਗਿਣਤੀ ਵਿੱਚ ਇਲਾਕੇ ਦੀਆਂ ਅਹਿਮ ਸ਼ਖਸ਼ੀਅਤਾ ਅਤੇ ਸਕੇ ਸਬੰਧੀ ਸ਼ਾਮਿਲ ਹੋਏ| ਸਾਬਕਾ ਮੰਤਰੀ ਸ੍ਰੀ ਹੀਰਾ ਸਿੰਘ ਗਾਬੜੀਆਂ ਨੇ ਬੀਬੀ ਜੁਗਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕਿਹਾ ਕਿ ਬੀਬੀ ਜੁਗਿੰਦਰ ਕੌਰ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਸਹੁਰੇ ਪਰਿਵਾਰ ਦੀ ਦੇਖ-ਰੇਖ ਕੀਤੀ, ਆਪਣੇ ਪਤੀ ਸਰਦਾਰ ਬਲਵੰਤ ਸਿੰਘ ਗਰਚਾ (ਸਵਰਗੀ) ਨਾਲ ਔਖ-ਸੌਖ ਵਿੱਚ ਨਿਭੀ|
ਲੁਧਿਆਣਾ ਨਗਰ ਨਿਗਮ ਦੇ  ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਗਰਚਾ ਪਰਿਵਾਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ|
ਬੀਬੀ ਜੁਗਿੰਦਰ ਕੌਰ ਦੇ ਛੋਟੇ ਭਰਾ ਪੰਜਾਬੀ ਲੇਖਕ ਰਿਪੂਦਮਨ ਸਿੰਘ ਰੂਪ ਨੇ ਆਾਪਣੀ ਭੈਣ ਨਾਲ ਯਾਦਾਂ ਸਾਂਝੀਆਂ ਕੀਤੀਆਂ| ਬੀਬੀ ਜੀ ਨੂੰ ਸ਼ਰਧਾ ਸੁਮਨ  ਭੇਂਟ ਕਰਨ ਲਈ ਹੋਰਨਾਂ ਤੋਂ ਇਲਾਵਾ ਜਿਲਾ ਯੋਜਨਾ ਬੋਰਡ ਦੇ ਮੈਂਬਰ ਜਗਦੇਵ ਸਿੰਘ ਗੋਹਲਵੜੀਆ, ਨਗਰ ਨਿਗਮ ਦੇ ਕੌਂਸਲਰ ਅਰਜਨ ਸਿੰਘ ਚੀਮਾ, ਮਹਿਨ ਸਿੰਘ ਗੋਗਾ, ਪਰਮਿੰਦਰ ਸਿੰਘ ਸੋਮਾ, ਨਾਟ-ਕਰਮੀ ਸੰਜੀਵਨ ਅਤੇ ਰੰਜੀਵਨ ਵੀ ਮੌਜੂਦ ਸਨ|

Leave a Reply

Your email address will not be published. Required fields are marked *