ਬੀਬੀ ਮੁਖਮੈਲਪੁਰ ਨੇ ਟਰੈਕਟਰਾਂ ਦੀ ਰੈਲੀ ਨਾਲ ਕੀਤਾ ਚੰਡੀਗੜ੍ਹ ਵੱਲ ਕੂਚ

ਘਨੌਰ, 1 ਅਕਤੂਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇੰਚਾਰਜ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਵੱਡੀ ਗਿਣਤੀ ਕਿਸਾਨਾਂ ਅਤੇ ਕਰੀਬ ਪੰਜ ਦਰਜਨਾਂ ਟਰੈਕਟਰਾਂ ਦੀ ਰੈਲੀ ਨਾਲ ਘਨੌਰ ਤੋਂ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ|  
ਇਸ ਮੌਕੇ ਬੀਬੀ ਮੁਖਮੈਲਪੁਰ ਨੇ  ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੁੱਕਿਆ ਝੰਡਾ ਹੁਣ ਕਾਲੇ ਕਾਨੂੰਨ ਵਾਪਸ ਕਰਵਾ ਕੇ ਹਟੇਗਾ| ਇਸ ਮੌਕੇ ਹੈਰੀ ਮੁਖਮੈਲਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਹੈ ਅਤੇ    ਹਮੇਸ਼ਾ ਦੀ ਤਰ੍ਹਾਂ ਹੁਣ ਵੀ ਕਿਸਾਨਾਂ ਨਾਲ ਡਟ ਕੇ ਖੜੀ ਹੈ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਲੰਬੜਦਾਰ ਘਨੌਰ, ਜਸਮੇਰ ਸਿੰਘ ਲਾਛੜੂ, ਸਾਧੂ ਸਿੰਘ ਲਾਛੜੂ, ਨਰੇਸ਼ ਸ਼ਰਮਾ ਕਪੂਰੀ, ਭੁਪਿੰਦਰ ਸਿੰਘ ਲਾਛੜੂ, ਬਾਬਲਾ ਸ਼ਰਾਲਾ, ਸੁਰਿੰਦਰ ਪੁਰੀ, ਬਲਵੀਰ ਸਿੰਘ ਹਰੀਗੜ੍ਹ, ਕੁਲਦੀਪ ਸਿੰਘ ਲਾਛੜੂ, ਗੁਰਨਾਮ ਸਿੰਘ ਚੱਮਲ, ਮੋਜੂ ਖਾਨ, ਕ੍ਰਿਸ਼ਨ ਸਨੌਰ, ਰਣਜੋਧ ਸਿੰਘ ਸਰਾਲਾ, ਅਜਮੇਰ ਸਿੰਘ, ਦਰਸ਼ਨ ਸਿੰਘ, ਰਮੇਸ਼ ਚੰਦ , ਬੂਟਾ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ ਹਰੀ ਮਾਜਰਾ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ, ਸਰਦੂਲ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *