ਬੀਬੀ ਰਾਜਿੰਦਰ ਕੌਰ ਕੁੰਭੜਾ ਵੱਲੋਂ ਵਾਰਡ ਨੰਬਰ 29 ਵਿੱਚ ਚੋਣ ਪ੍ਰਚਾਰ ਸ਼ੁਰੂ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੀਆਂ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੇਅਰ ਸz. ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੀ ਵਾਰਡ ਨੰਬਰ 29 (ਸੈਕਟਰ 69) ਤੋਂ ਉਮੀਦਵਾਰ ਬੀਬੀ ਰਾਜਿੰਦਰ ਕੌਰ ਕੁੰਭੜਾ ਵੱਲੋਂ ਆਪਣੇ ਵਾਰਡ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ।

ਇਸ ਮੌਕੇ ਸ੍ਰੀਮਤੀ ਕੁੰਭੜਾ ਨੇ ਕਿਹਾ ਕਿ ਸ਼ਹਿਰ ਵਿੱਚ ਪਿਛਲੇ ਪੰਜ ਸਾਲ ਦੌਰਾਨ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪੂਰੀ ਇਮਾਨਦਾਰੀ ਨਾਲ ਵਿਕਾਸ ਕਾਰਜ ਹੋਏ ਹਨ। ਬੀਬੀ ਰਾਜਿੰਦਰ ਕੌਰ ਕੁੰਭੜਾ ਨੇ ਲੋਕਾਂ ਨੂੰ ਆਪਣੇ ਪਤੀ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵੀ ਲੋਕ ਭਲਾਈ ਦੇ ਕੀਤੇ ਗਏ ਕੰਮਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਕੁੰਭੜਾ ਪਰਿਵਾਰ ਦੀ ਪੁਰਾਣੀ ਰਵਾਇਤ ਮੁਤਾਬਕ ਆਪਣੇ ਇਸ ਵਾਰ ਵੀ ਚੋਣ ਜਿੱਤਣ ਤੇ ਵਾਰਡ ਦੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਕਰਨਗੇ।

ਇਸ ਮੌਕੇ ਬੀਬੀ ਕੁੰਭੜਾ ਦੇ ਪੁੱਤਰ ਅਤੇ ਰੈਜ਼ੀਡੈਂਟਸ ਵੈਲਫ਼ੇਅਰ ਫੋਰਮ ਸੈਕਟਰ 69 ਦੇ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ, ਹਾਕਮ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ ਬਰਾੜ, ਮਨਜੀਤ ਸਿੰਘ ਕੁੰਭੜਾ, ਕੁਲਵੰਤ ਸਿੰਘ ਟਿਵਾਣਾ, ਜਗਜੀਤ ਸਿੰਘ, ਜਸਬੀਰ ਸਿੰਘ ਲਿੱਧੜ, ਕੁਲਦੀਪ ਸਿੰਘ, ਸਰਦਾਰਾ ਸਿੰਘ, ਐਸ.ਪੀ. ਸ਼ਰਮਾ, ਪਵਿੱਤਰ ਸਿੰਘ, ਹਰਮਨਪ੍ਰੀਤ ਸਿੰਘ, ਤਰਨਦੀਪ ਸਿੰਘ, ਪ੍ਰਿੰ. ਸਵਰਨਜੀਤ ਸਿੰਘ, ਅਰਸ਼ਵਿੰਦਰ ਸਿੰਘ ਮਾਨ, ਬਲਜੀਤ ਕੌਰ, ਕੁਲਦੀਪ ਕੌਰ, ਇੰਦਰਜੀਤ ਕੌਰ, ਪੁਸ਼ਪਿੰਦਰ ਕੌਰ ਆਦਿ ਵੀ ਉਹਨਾਂ ਨਾਲ ਹਾਜਿਰ ਸੀ।

Leave a Reply

Your email address will not be published. Required fields are marked *