ਬੀਬੀ ਰਾਮੂੰਵਾਲੀਆ ਦੇ ਯਤਨਾਂ ਨਾਲ ਨੌਜਵਾਨ ਸਾਊਦੀ ਅਰਬ ਤੋਂ ਪਰਤਿਆ

ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ੇ ਸੰਸਥਾ ਹਿਲਪਿੰਗ ਹੈਪਲਸ ਦੇ ਯਤਨਾਂ ਨਾਲ ਸਾਊਦੀ ਅਰਬ ਤੋਂ ਇਕ ਪੰਜਾਬੀ ਨੌਜਵਾਨ ਵਾਪਸ ਪਰਤਿਆ ਹੈ| ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਛਾਪਿਆ ਵਾਲੀ ਜਿਲ੍ਹਾ ਅੰਮ੍ਰਿਤਸਰ ਸਾਹਿਬ ਸਾਊਦੀ ਅਰਬ ਵਿੱਚ ਕੰਮ ਕਰਨ ਲਈ ਗਿਆ ਸੀ ਪਰ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਗਿਆ| ਕੁਝ ਸਮੇਂ ਬਾਅਦ ਉਥੇ ਹਰਪ੍ਰੀਤ ਸਿੰਘ ਦਾ ਐਕਸੀਡੈਂਟ ਹੋ ਗਿਆ, ਜਿਆਦਾ ਸੱਟ ਲੱਗਣ ਕਾਰਣ ਉਹ 9 ਮਹੀਨੇ ਹਸਪਤਾਲ ਵਿੱਚ ਪਿਆ ਰਿਹਾ ਤੇ ਜਦੋਂ ਉਸ ਨੇ ਭਾਰਤ ਵਾਪਿਸ ਆਉਣ ਲਈ ਕਿਹਾ ਤਾਂ ਉਸ ਤੋਂ 11 ਲੱਖ ਰੁਪਏ ਬਿੱਲ ਦੀ ਮੰਗ ਕੀਤੀ ਗਈ ਤੇ ਉਸ ਦਾ ਮਾਲਕ ਉਸ ਨੂੰ ਵਾਪਸ ਆਉਣ ਲਈ ਪਾਸਪੋਰਟ ਨਹੀਂ ਦੇ ਰਿਹਾ ਸੀ|
ਉਹਨਾਂ ਦੱਸਿਆ ਕਿ ਇਸ ਸਭ ਤੋਂ ਪੀੜਤ ਹੋਏ ਉਸਦੇ ਪਿਤਾ ਦਸੰਬਰ 2018 ਨੂੰ ਹਿਲਪਿੰਗ ਹੈਪਲਸ ਦੇ ਦਫਤਰ ਚੰਡੀਗੜ੍ਹ ਵਿਖੇ ਮਦਦ ਲੈਣ ਲਈ ਆਏ ਸਨ| ਇਸਦੇ ਬਾਅਦ ਉਹਨਾਂ ਨੇ ਸਾਊਦੀ ਅਰਬ ਦੇ ਭਾਰਤੀ ਦੂਤਾਵਾਸ ਨੂੰ ਪੱਤਰ ਲਿਖਿਆ ਤੇ ਉਹਨਾਂ ਨਾਲ ਫੋਨ ਤੇ ਲਗਾਤਾਰ ਸੰਪਰਕ ਰੱਖਿਆ| ਉਹਨਾਂ ਦੇ ਯਤਨਾਂ ਨਾਲ ਹਰਪ੍ਰੀਤ ਹ ੁਣ ਪੰਜਾਬ ਆਪਣੇ ਪਰਿਵਾਰ ਕੋਲ ਪਹੁੰਚ ਚੁੱਕਿਆ ਹੈ| ਇਸ ਮੌਕੇ ਉਹਨਾਂ ਦੇ ਨਾਲ ਜਸਵੀਰ ਸਿੰਘ, ਮਨਪ੍ਰੀਤ ਸਿੰਘ, ਡਾਕਟਰ ਹਮਜੋਲ ਚੱਕਲ, ਸਮੀਰ ਭੁੱਲਰ, ਸੰਜੀਵ ਕੁਮਾਰ, ਹਰਚਰਨ ਸਿੰਘ ਰੂੜੇ ਕੇ ਵੀ ਹਾਜਰ ਸਨ|

Leave a Reply

Your email address will not be published. Required fields are marked *