ਬੀਬੀ ਰਾਮੂੰਵਾਲੀਆ ਵਲੋਂ ਸਾਊਦੀ ਅਰਬ ਵਿੱਚ ਫਸੀਆਂ ਲੜਕੀਆਂ ਵਾਪਸ ਲਿਆਉਣ ਦੀ ਮੰਗ

ਐਸ ਏ ਐਸ ਨਗਰ, 5 ਜੂਨ (ਸ.ਬ.) ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਤੋਂ ਮੰਗੀ ਕੀਤੀ ਹੈ ਕਿ ਸਾਊਦੀ ਅਰਬ ਵਿੱਚ ਫਸੀਆ ਭਾਰਤੀ ਲੜਕੀਆਂ ਨੂੰ ਜਲਦੀ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾਣ|
ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਠੱਗ ਏਜੰਟਾਂ ਵਲੋਂ ਸਾਊਦੀ ਅਰਬ ਵਿੱਚ 3.50 ਲੱਖ  ਵਿੱਚ ਵੇਚੀ ਗਈ ਸੁਖਵੰਤ ਕੌਰ ਨੂੰ ਘਰ ਲਿਆਉਣ ਲਈ ਕਾਰਵਾਈ ਕੀਤੀ ਹੈ| ਉਸੇ ਤਰ੍ਹਾਂ ਦੀ ਕਾਰਵਾਈ ਕਰਕੇ ਸਾਊਦੀ ਅਰਬ ਵਿੱਚ ਫਸੀਆਂ ਹੋਰਨਾਂ ਭਾਰਤੀ ਲੜਕੀਆਂ ਨੂੰ ਵੀ ਭਾਰਤ ਵਾਪਸ ਲਿਆਂਦਾ ਜਾਵੇ|

Leave a Reply

Your email address will not be published. Required fields are marked *