ਬੀਬੀ ਰਾਮੂੰਵਾਲੀਆ ਵੱਲੋਂ ਕੈਨੇਡਾ ਦੀ ਐਮ ਪੀ ਰੂਬੀ ਸਹੋਤਾ ਨਾਲ ਮੁਲਾਕਾਤ

ਚੰਡੀਗੜ੍ਹ, 10 ਜੁਲਾਈ (ਸ.ਬ.) ਹੈਲਪਿੰਗ ਹੋਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਕੈਨੇਡਾ ਦੀ ਐਮ ਪੀ ਰੂਬੀ ਸਹੋਤਾ ਨਾਲ ਮੁਲਾਕਾਤ ਕੀਤੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਕੁਲਦੀਪ ਸਿੰਘ ਬੈਰੋਪੁਰ ਨੇ ਦਸਿਆ ਕਿ ਇਸ ਮੁਲਾਕਾਤ ਦੌਰਾਨ ਬੀਬੀ ਰਾਮੂੰਵਾਲੀਆ ਨੇ ਐਮ ਪੀ ਰੂਬੀ ਸਹੋਤਾ ਨੂੰ ਜਾਣਕਾਰੀ ਦਿਤੀ ਕਿ ਕੈਨੇਡਾ ਤੋਂ ਪੰਜਾਬ ਜਾ ਕੇ ਕਈ ਨੌਜਵਾਨ ਲੜਕੇ ਪੰਜਾਬ ਦੀਆਂ ਧੀਆਂ ਨਾਲ ਵਿਆਹ ਕਰਵਾ ਲੈਂਦੇ ਹਨ, ਫਿਰ ਇਕ ਮਹੀਨਾ ਉਹਨਾਂ ਨਾਲ ਰਹਿ ਕੇ ਉਹਨਾਂ ਦੇ ਪੈਸੇ ਠੱਗ ਕੇ ਵਾਪਸ ਆ ਜਾਂਦੇ ਹਨ ਅਤੇ ਫਿਰ ਉਹਨਾਂ ਦੀ ਬਾਤ ਨਹੀਂ ਪੁੱਛਦੇ| ਇਸ ਤਰ੍ਹਾਂ ਵੱਡੀ ਗਿਣਤੀ ਪੰਜਾਬੀ ਕੁੜੀਆਂ ਕੈਨੇਡਾ ਦੇ ਠੱਗ ਲਾੜਿਆਂ ਦੀ ਠੱਗੀ ਦਾ ਸ਼ਿਕਾਰ ਹੋ ਰਹੀਆਂ ਹਨ| ਇਸ ਮੌਕੇ ਰੂਬੀ ਸਹੋਤਾ ਨੇ ਬੀਬੀ ਰਾਮੂੰਵਾਲੀਆ ਨੂੰ ਭਰੋਸਾ ਦਿਤਾ ਕਿ ਉਹ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ|

Leave a Reply

Your email address will not be published. Required fields are marked *