ਬੀਰ ਦਵਿੰਦਰ ਸਿੰਘ ਵਲੋਂ ਮੁਹਾਲੀ ਅਤੇ ਖਰੜ ਵਿੱਚ 50 ਤੋਂ ਵੀ ਵੱਧ ਅਹਿਮ ਨੁਕੜ ਮੀਟਿੰਗਾਂ

ਐਸ.ਏ.ਐਸ. ਨਗਰ, 18 ਮਈ (ਸ.ਬ.) ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸ੍ਰ. ਬੀਰ ਦਵਿੰਦਰ ਸਿੰਘ ਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਮੁਹਾਲੀ ਦੇ ਵੱਖ ਵੱਖ ਫੇਜ਼ਾਂ, ਸੈਕਟਰਾਂ ਵਿੱਚ 50 ਤੋਂ ਵੀ ਵੱਧ ਅਹਿਮ ਨੁਕੜ ਮੀਟਿੰਗਾਂ ਕੀਤੀਆਂ| ਇਸ ਉਪਰੰਤ ਸ੍ਰ. ਬੀਰ ਦਵਿੰਦਰ ਸਿੰਘ ਵਲੋਂ 19 ਮਈ ਨੂੰ ਪੈਣ ਜਾ ਰਹੀਆਂ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਰਕਰਾਂ ਅਤੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਦੀਆਂ ਡਿਊਟੀਆਂ ਲਗਾਈਆ|
ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਖਰੜ ਵਿੱਚ ਜੱਚਾ ਬੱਚਾ ਹਸਪਤਾਲ ਦੀ ਸ਼ਖਤ ਜ਼ਰੂਰਤ ਹੈ ਅਤੇ ਉਹ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ ਤੇ ਇਸ ਨੂੰ ਬਣਵਾਉਣਗੇ| ਉਹਨਾਂ ਕਿਹਾ ਕਿ ਖਰੜ ਵਿੱਚ ਬੱਸ ਸਟੈਂਡ ਲਈ ਫਿਲਹਾਲ ਕੋਈ ਸਮਾਂ ਅਤੇ ਜਗ੍ਹਾ ਤੈਅ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਹਾਮਣਾ ਕਰਨਾ ਪੈਦਾ ਹੈ| ਇਸ ਤੋਂ ਇਲਾਵਾ ਸਰਕਾਰੀ ਦਫਤਰਾਂ ਵਿੱਚ ਜਿੱਥੇ ਲੋਕਾਂ ਨੂੰ ਰੋਜ਼ਮਰ੍ਹਾ ਦੇ ਕੰਮਾਂ ਲਈ ਵਾਹ ਪੈਦਾ ਹੈ ਨੂੰ ਇਕ ਹੀ ਜਗ੍ਹਾ ਉਪਰ ਬਣਵਾਉਣਗੇ ਤਾਂ ਕਿ ਲੋਕਾਂ ਨੂੰ ਇੱਕ ਦਫਤਰ ਤੋਂ ਦੂਜੇ ਦਫਤਰ ਤੱਕ ਜਾਣ ਦੇ ਲਈ ਖੱਜਲ- ਖੁਆਰੀ ਨਾ ਹੋਵੇ|
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਣ ਰਹੇ ਐਲੀਵੇਟਿਡ ਬ੍ਰਿਜ ਲਈ ਜਿੱਥੇ ਬਹੁਤੀ ਥਾਂ ਤੇ ਲੋੜੀਦੀਂ ਜ਼ਮੀਨ ਹੀ ਹਾਲੇ ਤੱਕ ਐਕਵਾਇਰ ਨਹੀਂ ਕੀਤੀ ਗਈ ਉੱਥੇ ਐਲੀਵੇਟਿਡ ਪ੍ਰਾਜੈਕਟ ਬਣਾਉਣ ਵਿੱਚ ਹੋ ਰਹੀ ਦੇਰੀ ਕਾਰਨ ਲੋਕ ਟਰੈਫਿਕ ਦੀ ਸਮੱਸਿਆ ਨਾਲ ਜੂਝਦੇ ਹਨ ਅਤੇ ਛੋਟੇ ਵਪਾਰੀ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੋ ਗਏ ਹਨ| ਹਾਲੇ ਆਉਂਦੇ 2 ਸਾਲਾਂ ਤੱਕ ਖਰੜ ਵਿਚਲੇ ਐਲੀਵੇਟਿਡ ਬ੍ਰਿਜ ਦਾ ਕੰਮ ਮੁਕੰਮਲ ਹੋਮ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਹਾਲੇ ਦੋ ਵਰ੍ਹੇ ਹੋਰ ਸੰਤਾਪ ਹੰਢਾਉਣਾ ਪਵੇਗਾ|
ਇਸ ਮੌਕੇ ਤੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਉੱਘੇ ਪੰਥਕ ਨੇਤਾ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਸੁੱਖਇੰਦਰ ਸਿੰਘ ਬੱਬੀ ਬਾਦਲ ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ ਟਕਸਾਲੀ, ਸਾਹਿਬ ਸਿੰਘ ਬਡਾਲੀ, ਪਰਮਜੀਤ ਸਿੰਘ ਸਰਾਓ, ਅਨੰਤਬੀਰ ਸਿੰਘ ਸਰਾਓ ਐਡਵੋਕੇਟ, ਹਰਭਜਨ ਸਿੰਘ ਖਰੜ, ਜੀ.ਪੀ ਐਸ ਗਿੱਲ, ਨਿਰੰਜਨ ਸਿੰਘ ਲਹਿਲ, ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ ਸਾਬਕਾ ਡਿਪਟੀ ਮੇਅਰ ਰੁੜਕੇਲਾ ਉੜੀਸਾ, ਹਨੀ ਗਿੱਲ, ਰਣਜੀਤ ਸਿੰਘ ਬਰਾੜ ਮਿਰਜੇਕੇ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਨਵਰਿੰਦਰ ਸਿੰਘ ਧਾਲੀਵਾਲ, ਹਕੀਕਤ ਸਿੰਘ ਘੜੂੰਆ, ਇਕਬਾਲ ਸਿੰਘ ਜੁਝਾਰ ਨਗਰ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਰਕਰ ਅਤੇ ਸਮਰਥਕ ਹਾਜ਼ਰ ਸਨ|

Leave a Reply

Your email address will not be published. Required fields are marked *