ਬੀ.ਏ.ਆਰ.ਸੀ. ਵੱਲੋਂ ਨਿਊਜ਼ ਚੈਨਲਾਂ ਦੀਆਂ ਹਫਤਾਵਾਰੀ ਰੇਟਿੰਗ ਜਾਰੀ ਨਾ ਕਰਨ ਦਾ ਫੈਸਲਾ


ਨਵੀਂ ਦਿੱਲੀ, 15 ਅਕਤੂਬਰ (ਸ.ਬ.) ਬਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀਏਆਰਸੀ) ਨੇ ਟੀਆਰਪੀ ਨੂੰ ਲੈ ਕੇ ਹੋਈ ਗੜਬੜ ਵਿਚਕਾਰ ਇੱਕ ਵੱਡਾ ਫੈਸਲਾ ਲਿਆ ਹੈ| ਟੀ.ਵੀ. ਰੇਟਿੰਗ ਜਾਰੀ ਕਰਨ ਵਾਲੀ ਇਹ ਸੰਸਥਾ ਫਿਲਹਾਲ ਨਿਊਜ਼ ਚੈਨਲਾਂ ਦੀਆਂ ਹਫਤਾਵਾਰੀ ਰੇਟਿੰਗਸ ਜਾਰੀ ਨਹੀਂ ਕਰੇਗੀ| ਟੀ.ਆਰ.ਪੀ. ਛੇੜਛਾੜ ਦਾ ਕੇਸ ਫਿਲਹਾਲ ਅਦਾਲਤ ਵਿਚ ਹੈ| ਬੀ.ਏ.ਆਰ.ਸੀ. ਨੇ 12 ਹਫ਼ਤਿਆਂ ਲਈ ਰੇਟਿੰਗ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ| ਨੈਸ਼ਨਲ ਬ੍ਰੌਡਕਾਸਟਰ ਐਸੋਸੀਏਸ਼ਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ| ਹਾਲਾਂਕਿ ਐਨ.ਬੀ.ਏ. ਦੇ ਚੇਅਰਮੈਨ ਰਜਤ ਸ਼ਰਮਾ ਨੇ ਇਹ ਵੀ ਕਿਹਾ ਕਿ ਮਹੱਤਵਪੂਰਨ ਫੈਸਲੇ ਲੈਂਦੇ ਸਮੇਂ ਬੀ.ਏ.ਆਰ.ਸੀ. ਨੂੰ ਉਸ ਤੋਂ ਸਲਾਹ ਲੈਣੀ ਚਾਹੀਦੀ ਹੈ|
ਬੀ.ਏ.ਆਰ.ਸੀ. ਨੇ ਪ੍ਰਸਤਾਵ ਦਿੱਤਾ ਹੈ ਕਿ ਇਸਦੀ ਤਕਨੀਕੀ              ਕਮੇਟੀ ਟੀ.ਆਰ.ਪੀ. ਅੰਕੜਿਆਂ ਨੂੰ ਮਾਪਣ ਦੀ ਮੌਜੂਦਾ ਪ੍ਰਣਾਲੀ ਦੀ ਸਮੀਖਿਆ ਕਰੇਗੀ| ਇਸ ਵਿਚ ਹੋਰ ਸੁਧਾਰ ਕੀਤਾ ਜਾਵੇਗਾ| ਇਹ ਵਿਵਸਥਾ ਹਿੰਦੀ, ਅੰਗਰੇਜ਼ੀ ਅਤੇ ਕਾਰੋਬਾਰੀ ਨਿਊਜ਼ ਚੈਨਲਾਂ ਤੇ ਤੁਰੰਤ ਲਾਗੂ ਕੀਤੀ ਜਾਵੇਗੀ| ਇਸ ਵਿਚ 8 ਤੋਂ 12 ਹਫ਼ਤੇ ਲੱਗ ਸਕਦੇ ਹਨ|
ਮੁੰਬਈ ਦੇ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਸੀ ਕਿ ਦੇਸ਼ ਭਰ ਵਿਚ ਵੱਖ ਵੱਖ ਥਾਵਾਂ ਤੇ 30 ਹਜ਼ਾਰ ਬੈਰੋਮੀਟਰ ਲਗਾਏ ਗਏ ਹਨ| ਮੁੰਬਈ ਵਿਚ ਇਨ੍ਹਾਂ ਮੀਟਰਾਂ ਦੀ ਸਥਾਪਨਾ ਹੰਸਾ ਨਾਮ ਦੀ ਸੰਸਥਾ ਦੁਆਰਾ ਕੀਤੀ ਗਈ ਸੀ| 
ਮੁੰਬਈ ਪੁਲੀਸ ਦਾ ਦਾਅਵਾ ਹੈ ਕਿ ਹੰਸਾ ਦੇ ਕੁਝ ਪੁਰਾਣੇ ਵਰਕਰਾਂ ਨੇ ਜਿਹੜੇ ਘਰਾਂ ਵਿਚ ਪੀਪਲਜ਼ ਮੀਟਰ ਲਗਾਏ ਸਨ, ਉਨ੍ਹਾਂ ਵਿਚੋਂ ਬਹੁਤ ਸਾਰੇ ਘਰਾਂ ਵਿਚ ਜਾਂਦੇ ਸਨ ਅਤੇ ਕਹਿੰਦੇ ਸਨ ਕਿ ਤੁਸੀਂ ਆਪਣੇ ਟੀ.ਵੀ. ਨੂੰ 24 ਘੰਟੇ ਚਲਾਈ ਰੱਖੋ ਅਤੇ ਇੱਕ ਨਿਸ਼ਚਤ ਚੈਨਲ ਹੀ ਲਗਾ ਕੇ ਰੱਖੋ| ਇਸ ਦੇ ਲਈ ਉਹ ਲੋਕਾਂ ਨੂੰ ਪੈਸੇ ਵੀ ਦਿੰਦੇ ਸਨ| ਮੁੰਬਈ ਪੁਲੀਸ ਦਾ ਦਾਅਵਾ ਹੈ ਕਿ ਇੰਗਲਿਸ਼ ਚੈਨਲ ਅਨਪੜ੍ਹ ਲੋਕਾਂ ਦੇ ਘਰਾਂ ਵਿਚ ਵੀ ਚਾਲੂ ਰੱਖਿਆ ਜਾਂਦਾ ਸੀ|

Leave a Reply

Your email address will not be published. Required fields are marked *