ਬੀ ਐਮ ਕੇ ਵਿਸ਼ਵਾਸ਼ ਸਕੂਲ ਵਿੱਚ ਬੱਚਿਆਂ ਨੇ ਪੌਦੇ ਲਗਾਏ

ਪੰਚਕੂਲਾ, 19 ਜੁਲਾਈ (ਸ.ਬ.)  ਬੀ ਕੇ ਐਮ ਵਿਸ਼ਵਾਸ਼ ਸਕੂਲ ਸੈਕਟਰ-9  ਦੇ ਬੱਚਿਆਂ ਨੇ ਸਕੂਲ ਕੈਂਪਸ ਵਿੱਚ ਔਸ਼ਧੀ ਗੁਣਾਂ ਵਾਲੇ ਪੌਦੇ ਲਗਾਏ ਅਤੇ ਉਹਨਾਂ ਦੇ ਗੁਣਾਂ ਬਾਰੇ ਪ੍ਰਿੰਸੀਪਲ ਸਾਧਵੀ ਨੀਲਿਮਾ ਵਿਸ਼ਵਾਸ਼ ਤੋਂ ਜਾਣਕਾਰੀ ਹਾਸਿਲ ਕੀਤੀ| ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਾਧਵੀ ਨੀਲਿਮਾ ਵਿਸ਼ਵਾਸ਼ ਨੇ ਕਿਹਾ ਕਿ ਮਾਨਸੂਨ ਦੇ ਇਹਨਾਂ ਦਿਨਾਂ ਵਿੱਚ ਜੋ ਵੀ ਪੌਦੇ ਲਗਾਏ ਜਾਂਦੇ ਹਨ, ਬਹੁਤ ਜਲਦੀ ਫਲ-ਫੁੱਲ ਜਾਂਦੇ ਹਨ| ਜੇ ਹਰੇਕ ਵਿਅਕਤੀ ਆਪਣੇ ਆਲੇ ਦੁਆਲੇ ਦੇ ਖੇਤਰ ਵਿੱਚ ਹਰਿਆਲੀ ਨੂੰ ਬੜਾਵਾ ਦੇਣ ਲਈ ਅੱਗੇ ਆਵੇ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਸੁਰੱਖਿਅਤ ਵਾਤਾਵਰਣ ਮਿਲਣਾ ਯਕੀਨੀ ਹੈ, ਜੋ ਕਿ ਜਰੂਰੀ ਵੀ ਹੈ| ਵਾਤਾਵਰਣ ਸੰਤੁਲਿਤ ਰਹੇਗਾ ਤਾਂ ਪ੍ਰਦੂਸ਼ਨ ਵੀ ਘੱਟ ਫੈਲੇਗਾ ਅਤੇ ਬਿਮਾਰੀਆਂ ਵੀ ਘਟਣਗੀਆਂ|
ਇਸ ਮੌਕੇ ਕਿੰਡਰਗਾਰਟਨ ਨੇ ਬੱਚਿਆਂ ਨੂੰ ਬੀਜ ਪੁੰਗਾਰਨਾ ਸਿਖਾਇਆ| ਉਹਨਾਂ ਨੂੰ ਕ੍ਰਾਫਟ ਦੇ ਮਾਧਿਅਮ ਨਾਲ ਗ੍ਰੀਨ ਡੇ ਦਾ ਮਹੱਤਵ ਦੱਸਿਆ ਗਿਆ| ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ  ਜੰਗਲ ਘੱਟ ਹੋਣ ਨਾਲ ਕੁਦਰਤੀ ਆਫਤਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਪੇੜ ਪੌਦੇ ਸਾਡੇ ਮਿੱਤਰ ਅਤੇ ਉਹ ਸਾਨੂੰ ਫਲ, ਫੁੱਲ, ਛਾਂ, ਆਕਸੀਜਨ, ਜੜ੍ਹੀਆਂ ਬੂਟੀਆਂ ਆਦਿ ਬਹੁਤ ਕੁੱਝ ਦਿੰਦੇ ਹਨ| ਅਸੀਂ ਉਹਨਾਂ ਨੂੰ ਸੰਭਾਲ ਕੇ ਅਤੇ ਨਵੇਂ ਪੇੜ ਪੌਦੇ ਲਗਾ ਕੇ ਹੀ ਉਹਨਾਂ ਦਾ ਕਰਜਾ ਉਤਾਰ ਸਕਦੇ ਹਾਂ|

Leave a Reply

Your email address will not be published. Required fields are marked *