ਬੀ ਐਮ ਡੀ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ

ਐਸ.ਏ.ਐਸ.ਨਗਰ, 25 ਫਰਵਰੀ (ਸ.ਬ.) ਬੀ ਐਮ ਡੀ ਪਬਲਿਕ ਸਕੂਲ ਸੈਕਟਰ-63 ਚੰਡੀਗੜ੍ਹ ਨੇ ਆਪਣਾ ਸਾਲਾਨਾ ਸਮਾਗਮ ਵੇਵਜ 2017 ਕਰਵਾਇਆ| ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ                 ਬਲਦੇਵ ਸਿੰਘ ਕੁੰਭੜਾ, ਵਾਈਸ                  ਚੇਅਰਮੈਨ ਡਾ. ਬਾਲ ਕ੍ਰਿਸ਼ਨ ਸ਼ਰਮਾ ਨੇ ਦੀਪ ਜਗਾ ਕੇ ਕੀਤਾ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਦਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਜੇ ਆਰ ਕੁੰਡਲ (ਆਈ ਏ ਐਸ  ਅਧਿਕਾਰੀ) ਸਨ ਇਸ ਮੌਕੇ ਪਲੇ ਵੇਅ ਅਤੇ ਪ੍ਰੀ ਨਰਸਰੀ ਦੇ ਬੱਚਿਆਂ ਨੇ ਸਵਾਗਤੀ ਗੀਤ ਗਾਇਆ| ਇਸ ਤੋਂ ਬਾਅਦ ਸਕੂਲ ਦੇ ਬਚਿਆਂ ਨੇ ਵੱਖ-ਵੱਖ ਰਾਜਾਂ ਦੇ ਨਾਚ ਪੇਸ਼       ਕੀਤੇ| ਇਸ ਮੌਕੇ ਮੈਡਮ ਸੁਰਿੰਦਰ ਬਾਲਾ ਵੱਲੋਂ ਪੂਰਾ ਸਾਲ ਵਿਦਿਆਰਥੀਆਂ ਨੂੰ ਸਿਖਾਈਆ ਗਈਆਂ ਚੰਗੀਆਂ ਆਦਤਾਂ ਬਾਰੇ ਵੀ ਉਹਨਾਂ ਦੇ ਮਾਪਿਆਂ ਨੂੰ ਦਸਿਆ ਗਿਆ| ਓਮ ਸ਼ਾਂਤੀ ਓਮ ਦੀ ਧੁਨ ਉਪਰ ਇਸ ਸਮਾਗਮ ਦੀ ਸਮਾਪਤੀ ਹੋਈ| ਇਸ ਮੌਕੇ ਖੇਡਾਂ ਅਤੇ ਰੇਸ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਵੰਡੇ ਗਏ|

Leave a Reply

Your email address will not be published. Required fields are marked *