ਬੀ. ਐਸ. ਐਫ. ਦੀ ਫਾਇਰਿੰਗ ਵਿੱਚ ਪਾਕਿ ਤਸਕਰ ਜ਼ਖਮੀ, 8 ਪੈਕਟ ਹੈਰੋਇਨ ਬਰਾਮਦ

ਫਾਜ਼ਿਲਕਾ, 10 ਫਰਵਰੀ (ਸ.ਬ.) ਬੀ. ਐਸ. ਐਫ. ਦੇ ਜਵਾਨਾਂ ਨੇ ਇੱਥੇ 8 ਪੈਕਟ ਹੈਰੋਇਨ ਸਮੇਤ ਇਕ ਪਾਕਿਸਤਾਨੀ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਜਾਣਕਾਰੀ ਮੁਤਾਬਕ ਫਾਜ਼ਿਲਕਾ ਦੀ ਬੀ. ਓ. ਪੀ. ਜਗਨਨਾਥ ਚੌਂਕੀ ਤੇ ਹਰਕਤ ਹੋਣ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਇਕ ਪਾਕਿਸਤਾਨੀ ਤਸਕਰ ਜ਼ਖਮੀ ਹੋ ਗਿਆ, ਜਿਸ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਫੌਜ ਦੇ ਜਵਾਨਾਂ ਨੇ ਜਦੋਂ ਤਲਾਸ਼ੀ ਮੁਹਿੰਮ ਚਲਾਈ ਤਾਂ 8 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ|

Leave a Reply

Your email address will not be published. Required fields are marked *