ਬੀ ਐਸ ਐਫ ਦੇ ਇਕ ਜਵਾਨ ਦੀ ਵੀਡੀਓ ਨੇ ਕਈ ਸਵਾਲ ਖੜੇ ਕੀਤੇ

ਬੀਐਸਐਫ ਦੇ ਇੱਕ ਜਵਾਨ ਨੇ ਜਲੀਆਂ ਹੋਈਆਂ ਰੋਟੀਆਂ ਦਾ ਜੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਇਆ ਹੈ, ਉਸਦਾ ਖੰਡਨ ਬੀਐਸਐਫ ਵੱਲੋਂ ਆ ਚੁੱਕਿਆ ਹੈ| ਸੰਯੋਗਵਸ਼, ਇਸ ਸਮੇਂ ਫੌਜ ਦੀ ਇੱਕ ਅੰਦਰੂਨੀ ਰਿਪੋਰਟ ਵੀ ਚਰਚਾ ਵਿੱਚ ਹੈ, ਜਿਸ ਵਿੱਚ ਅੱਤਵਾਦੀ ਹਮਲਿਆਂ ਵਿੱਚ ਫੌਜੀ ਮ੍ਰਿਤਕਾਂ ਦੀ ਗਿਣਤੀ ਜਿਆਦਾ ਹੋਣ ਦਾ ਕਾਰਨ ਪ੍ਰਬੰਧਨ ਦੀਆਂ ਗੜਬੜੀਆਂ ਦੱਸੀਆਂ ਗਈਆਂ ਹਨ| ਆਰਮੀ ਡਿਜਾਇਨ ਬਿਊਰੋ (ਏਡੀਬੀ) ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਕਰੀਬ 50 ਅਜਿਹੀਆਂ ਕਮੀਆਂ ਦੱਸੀਆਂ ਗਈਆਂ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਫੌਜੀਆਂ ਦੀ ਜਾਨ ਸਸਤੀ ਹੋ ਜਾਂਦੀ ਹੈ| ਇਹਨਾਂ ਵਿੱਚ ਰੱਖਿਆ ਕਵਚ ਦੀਆਂ ਖਾਮੀਆਂ ਤੋਂ ਲੈ ਕੇ ਇੰਧਨ ਰੱਖਣ ਦੀ ਐਡ ਹਾਕ ਵਿਵਸਥਾ ਤੱਕ ਤਮਾਮ ਗੱਲਾਂ ਸ਼ਾਮਿਲ ਹਨ|
ਜਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਏ ਉੜੀ ਹਮਲੇ ਦੇ ਦੌਰਾਨ ਜੋ 19 ਫੌਜੀ ਸ਼ਹੀਦ ਹੋਏ ਸਨ , ਉਨ੍ਹਾਂ ਵਿਚੋਂ 14 ਜਵਾਨ ਅੱਗ ਲੱਗਣ ਨਾਲ ਜਿੰਦਾ ਸੜ ਗਏ ਸਨ, ਕਿਉਂਕਿ ਉਨ੍ਹਾਂ ਦਾ ਟੈਂਟ ਇੰਧਨ ਭੰਡਾਰ ਦੇ ਬਿਲਕੁੱਲ ਕੋਲ ਸੀ| ਦਰਅਸਲ ਫੌਜੀਆਂ ਲਈ ਬਣਾਏ ਗਏ ਅਸਥਾਈ ਕੈਂਪਾਂ ਵਿੱਚ ਵੱਡੀ ਮਾਤਰਾ ਵਿੱਚ ਇੰਧਨ ਵੀ ਰੱਖਿਆ ਜਾਂਦਾ ਹੈ| ਇਸ ਵਜ੍ਹਾ ਨਾਲ ਅੱਤਵਾਦੀ ਇਹਨਾਂ ਭੰਡਾਰਾਂ ਨੂੰ ਨਿਸ਼ਾਨੇ ਤੇ ਲੈ ਕੇ ਕਾਫ਼ੀ ਆਸਾਨੀ ਨਾਲ ਜ਼ਿਆਦਾ ਵੱਡਾ ਨੁਕਸਾਨ ਕਰਨ ਵਿੱਚ ਸਫਲ ਹੋ ਜਾਂਦੇ ਹਨ, ਜਾਂ ਘੱਟੋ-ਘੱਟ ਅਜਿਹਾ ਖਦਸ਼ਾ ਤਾਂ ਬਣਿਆ ਹੀ ਰਹਿੰਦਾ ਹੈ| ਯਾਦ ਰੱਖਣ ਦੀ ਗੱਲ ਇਹ ਵੀ ਹੈ ਕਿ ਸਰਹਦ ਦੇ ਆਸਪਾਸ ਦੇ ਇਲਾਕਿਆਂ ਵਿੱਚ ਭੂਮੀਗਤ ਫਿਊਲ ਡਿਪੋ ਵਰਗੇ ਸਥਾਈ ਨਿਰਮਾਣ ਨਾ ਕਰਨ ਦੀ ਨੀਤੀ ਹੁਣ ਤੱਕ ਸੋਚ-ਵਿਚਾਰ ਤੋਂ ਬਾਅਦ ਹੀ ਅਪਨਾਈ ਜਾਂਦੀ ਰਹੀ ਹੈ|
ਤਨਾਓ ਅਚਾਨਕ ਵਧਣ ਦੀ ਹਾਲਤ ਵਿੱਚ ਦੁਸ਼ਮਨ ਇਸਦਾ      ਇਸਤੇਮਾਲ ਤੁਹਾਡੇ ਖਿਲਾਫ ਹੀ ਕਰ ਸਕਦਾ ਹੈ, ਇਸ ਲਈ ਸਰਹਦ ਤੇ ਫਿਊਲ ਡਿਪੋ ਬਣਾਉਣ ਦਾ ਫੈਸਲਾ ਲੈਣ ਵਿੱਚ ਪੂਰੀ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ| ਪਰ ਹਥਿਆਰਾਂ, ਕੈਮਰਿਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਦੀ ਤਾਂ ਕੋਈ ਵਜ੍ਹਾ ਹੀ ਨਹੀਂ ਬਣਦੀ| ਬੀਐਸਐਫ ਦੇ ਜਵਾਨ ਵੱਲੋਂ ਫੇਸਬੁਕ ਤੇ ਵੀਡੀਓ ਅਪਲੋਡ ਦਾ ਸਮਰਥਨ ਕਿਸੇ ਵੀ ਹਾਲ ਵਿੱਚ ਨਹੀਂ ਕੀਤਾ ਜਾ ਸਕਦਾ, ਪਰ ਜਵਾਨਾਂ ਦੇ ਖਾਣ-ਪੀਣ ਵਿੱਚ ਜੇਕਰ ਕੋਈ ਕਮੀ ਰਹਿ ਜਾ ਰਹੀ ਹੈ ਤਾਂ ਇਸ ਤੇ ਤੱਤਕਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ| ਫੇਸਬੁਕ ਦਾ ਸ਼ੌਕ ਇੱਧਰ ਫੌਜੀ ਦਸਤਿਆਂ ਵਿੱਚ ਤੇਜੀ ਨਾਲ ਫੈਲ ਰਿਹਾ ਹੈ, ਪਰ ਇਸ ਨੂੰ ਫੌਜ ਦੇ ਹਾਲਾਤ ਇਸ ਤਰ੍ਹਾਂ ਜਨਤਕ ਕੀਤੇ ਜਾਣ ਲੱਗੇ ਤਾਂ ਰਾਸ਼ਟਰੀ ਸੁਰੱਖਿਆ ਦੀ ਨਜ਼ਰ ਨਾਲ ਸੰਵੇਦਨਸ਼ੀਲ ਸੂਚਨਾਵਾਂ ਵੀ ਬਾਹਰ ਆਉਂਦੇ ਦੇਰ ਨਹੀਂ ਲੱਗੇਗੀ| ਇੱਥੇ ਇਹ ਵੀ ਸੋਚਣਾ ਜਰੂਰੀ ਹੈ ਕਿ ਉਨ੍ਹਾਂ ਦੀਆਂ ਕਥਿਤ ਰਾਸ਼ਟਰਵਾਦੀ ਪੋਸਟਾਂ ਨੂੰ ਵੀ ਇਸ ਦਾਇਰੇ ਤੋਂ ਬਾਹਰ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ|
ਦੇਸਭਗਤੀ ਦੇ ਨਾਮ ਤੇ ਅਸੀਂ ਫੌਜੀਆਂ ਨੂੰ ਕਿਸੇ ਖਾਸ ਦੇਸ਼ ਦੇ ਖਿਲਾਫ ਜਾਂ ਖਾਸ ਰਾਜਨੀਤਿਕ ਧਾਰਾ ਦੇ ਖਿਲਾਫ ਕੁੱਝ ਵੀ ਕਹਿਣ ਦੀ ਛੂਟ ਦਿੰਦੇ ਰਹਾਂਗੇ ਅਤੇ ਆਪਣੀਆਂ ਤਕਲੀਫਾਂ ਦਾ ਇਜਹਾਰ ਕਰਨ ਤੇ ਉਨ੍ਹਾਂ ਨੂੰ ਦੇਸ਼ਧਰੋਹੀ ਕਰਾਰ ਦੇਵਾਂਗੇ ਤਾਂ ਇਹ ਗੱਲ ਤਰਕਸੰਗਤ ਨਹੀਂ            ਹੋਵੇਗੀ| ਫੌਜ ਦੇ ਅੰਦਰ ਦੀ ਬਦਇੰਤਜਾਮੀ ਦੂਰ ਕਰਨ ਦੇ ਠੋਸ ਉਪਾਅ ਤੱਤਕਾਲ ਕੀਤੇ ਜਾਣ, ਨਾਲ ਹੀ ਫੌਜੀਆਂ ਨੂੰ ਆਪਣੀ ਫੋਰਸ ਦੇ ਅੰਦਰ ਹੀ ਅਜਿਹੇ ਮੰਚ ਵੀ ਉਪਲਬਧ ਕਰਾਏ ਜਾਣ, ਜਿੱਥੇ ਉਹ ਆਪਣੀ ਸ਼ਿਕਾਇਤਾਂ ਪਹੁੰਚਾਉਣ ਤੋਂ ਬਾਅਦ ਉਨ੍ਹਾਂ ਤੇ ਪ੍ਰਭਾਵੀ ਕਾਰਵਾਈ ਨੂੰ ਲੈ ਕੇ ਆਸਵੰਦ ਹੋ ਸਕਣ|
ਨਵਜੋਤ

Leave a Reply

Your email address will not be published. Required fields are marked *