ਬੀ.ਐਸ.ਐਫ. ਨੇ ਪਾਕਿਸਤਾਨੀ ਸਮੱਗਲਰ ਨੂੰ ਕੀਤਾ ਹਲਾਕ

ਅਜਨਾਲਾ, 19 ਜੁਲਾਈ (ਸ.ਬ.) ਬੀ. ਐਸ. ਐਫ. ਵਲੋਂ ਪਾਕਿ ਸਰਹੱਦ ਤੇ ਪਾਕਿਸਤਾਨੀ ਸਮੱਗਲਰ ਨੂੰ ਹਲਾਕ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ|
ਜਾਣਕਾਰੀ ਮੁਤਾਬਕ ਸਰਹੱਦੀ ਤਹਿਸੀਲ ਅਧੀਂਨ ਆਉਂਦੇ ਪੋਸਟ ਛੰਨਾ ਨੇੜੇ ਬੀਤੀ ਰਾਤ ਬੀ. ਐਸ. ਐਫ. 73 ਬਟਾਲੀਅਨ ਦੇ ਜਵਾਨਾਂ ਵਲੋਂ ਫਾਇਰਿੰਗ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਰਹੇ ਇਕ ਪਾਕਿਸਤਾਨੀ ਸਮੱਗਲਰ ਨੂੰ ਹਲਾਕ ਕਰ ਦਿੱਤਾ ਗਿਆ ਜਦਕਿ ਕੁਝ ਸਮੱਗਲਰ ਹਨੇਰੇ ਦਾ ਫਾਇਦਾ ਉਠਾ ਤੇ ਫਰਾਰ ਹੋ ਗਏ| ਬੀ. ਐਸ. ਐਫ. ਵਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *