ਬੀ.ਐਸ.ਐਫ. ਨੇ ਸਾਂਬਾ ਸੈਕਟਰ ਵਿੱਚੋਂ ਕਾਬੂ ਕੀਤੇ 2 ਪਾਕਿ ਨਾਗਰਿਕ

ਸ਼੍ਰੀਨਗਰ, 16 ਜੂਨ (ਸ.ਬ.) ਕਸ਼ਮੀਰ ਘਾਟੀ ਵਿੱਚ ਜਿਥੇ ਇਕ ਤੋਂ ਬਾਅਦ ਇਕ ਅੱਤਵਾਦੀ ਘਟਨਾ ਵਪਾਰਨ ਨਾਲ ਦਹਿਸ਼ਤ ਬਣੀ ਹੋਈ ਹੈ| ਇਸਦੇ ਨਾਲ ਹੀ ਦੂਜੇ ਪਾਸੇ ਪਾਕਿਸਤਾਨ ਵੱਲੋਂ ਘੁਸਪੈਠ ਦੇ ਇਨਪੁਟ ਤੋਂ ਬਾਅਦ ਵਿੱਚ ਏਜੰਸੀਆਂ ਅਲਰਟ ਹੋ ਗਈਆਂ ਹਨ| ਅੱਜ ਬੀ.ਐਸ.ਐਫ. ਨੇ ਇਕ 31 ਸਾਲ ਦੇ ਪਾਕਿਸਤਾਨ ਨਾਗਰਿਕ ਨੂੰ ਗ੍ਰਿਫਤਾਰ ਕੀਤਾ| ਇਸ ਗ੍ਰਿਫਤਾਰੀ ਦੇ ਥੋੜੀ ਹੀ ਦੇਰ ਬਾਅਦ ਬੀ.ਐਸ.ਐਫ. ਨੇ ਇਕ ਹੋਰ ਪਾਕਿਸਤਾਨ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਦੀ ਉਮਰ 22 ਸਾਲ ਹੈ| ਹਾਲਾਂਕਿ ਇਹ ਦੋਵੇਂ ਹੀ ਆਮ ਨਾਗਰਿਕ ਹਨ ਜਾਂ ਇਨ੍ਹਾਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਸੰਬੰਧ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ ਇਹ ਦੋਵੇਂ ਭਾਰਤੀ ਸੀਮਾਂ ਵਿੱਚ ਕਿਵੇਂ ਪਹੁੰਚੇ| ਬੀ.ਐਸ.ਐਫ. ਇਸ ਦੀ ਜਾਂਚ ਕਰ ਰਹੀ ਹੈ|
ਬੀ.ਐਸ.ਐਫ. ਦੀ 18ਵੀਂ ਬਟਾਲੀਅਨ ਨੇ ਦੋਵਾਂ ਨੂੰ ਗਸ਼ਤ ਦੌਰਾਨ ਕਾਬੂ ਕੀਤਾ ਸੀ| ਇਨ੍ਹਾਂ ਦੋਵਾਂ ਤੋਂ ਪੁੱਛਗਿਛ ਜਾਰੀ ਹੈ| ਬੀ.ਐਸ.ਐਫ. ਇਸ ਦੀ ਵੀ ਜਾਂਚ ਕਰ ਰਹੀ ਹੈ ਕਿ ਪਾਕਿਸਤਾਨੀ ਰੇਜਰਜ਼ ਜਾਂ ਕਿਸੇ ਅੱਤਵਾਦੀ ਸੰਗਠਨ ਨੇ ਇਨ੍ਹਾਂ ਦੋਵਾਂ ਨਾਗਰਿਕਾਂ ਨੂੰ ਕਿਸੇ ਖਾਸ ਇਰਾਦੇ ਨਾਲ ਭਾਰਤੀ ਸੀਮਾ ਵਿੱਚ ਤਾਂ ਨਹੀਂ ਭੇਜਿਆ ਹੈ|
ਖੁਫੀਆ ਏਜੰਸੀ ਨੂੰ ਇਸ ਦੀ ਜਾਣਕਾਰੀ ਮਿਲੀ ਹੈ ਕਿ ਇਹ ਅੱਤਵਾਦੀ ਵੱਖ-ਵੱਖ ਗਰੁੱਪ ਵਿੱਚ ਵੱਖ-ਵੱਖ ਇਲਾਕਿਆਂ ਨਾਲ ਘੁਸਪੈਠ ਕਰ ਸਕਦੇ ਹਨ| ਖੁਫੀਆ ਰਿਪੋਰਟ ਮੁਤਾਬਕ, ਚਾਰ ਵੱਖ-ਵੱਖ ਗਰੁੱਪ ਵਿੱਚ ਅੱਤਵਾਦੀ ਐੈਲ.ਓ.ਸੀ. ਨਾਲ ਘੁਸਪੈਠ ਦੀ ਤਿਆਰੀ ਵਿੱਚ ਹਨ| ਲਸ਼ਕਰ-ਏ-ਤੌਇਬਾ ਦੇ 18 ਅੱਤਵਾਦੀ ਕਸ਼ਮੀਰ ਦੇ ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਘੁਸਪੈਠ ਕਰ ਸਕਦੇ ਹਨ| ਇਹ ਦੋਵੇਂ ਛੋਟੇ ਗਰੁੱਪ ਵਿੱਚ ਦਾਖਲ ਹੋ ਕੇ ਕੁਪਵਾੜਾ ਵਿੱਚ ਆਰਮੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ| ਨੌਗਾਮ ਸੈਕਟਰ ਵਿੱਚ ਘੁਸਪੈਠ ਕਰਨ ਦੇ ਫਿਰਾਕ ਵਿੱਚ ਲਸ਼ਕਰ-ਏ-ਤੌਇਬਾ ਦੇ 8 ਅੱਤਵਾਦੀ ਹਨ| ਸੂਤਰਾਂ ਮੁਤਾਬਕ, ਪੁੰਛ ਸੈਕਟਰ ਤੋਂ 6 ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਸਕਦੇ ਹਨ|

Leave a Reply

Your email address will not be published. Required fields are marked *