ਬੀ.ਐਸ.ਐਫ. ਨੇ ਹਾਈ ਕੋਰਟ ਨੂੰ ਸੌਂਪਿਆ ਹਲਫਨਾਮਾ, ਤੇਜ਼ ਬਹਾਦਰ ਉੱਪਰ ਲਗਾਏ ਗੰਭੀਰ ਦੋਸ਼

ਨਵੀਂ ਦਿੱਲੀ, 23 ਫਰਵਰੀ (ਸ.ਬ.) ਬੀ.ਐਸ.ਐਫ. ਨੇ ਹਾਈ ਕੋਰਟ ਵਿੱਚ ਦਿੱਤੇ ਆਪਣੇ ਹਲਫਨਾਮੇ ਵਿੱਚ ਤੇਜ਼ ਬਹਾਦਰ ਯਾਦਵ ਤੇ ਕਈ ਗੰਭੀਰ ਦੋਸ਼ ਲਾਏ ਹਨ| ਬੀ.ਐਸ.ਐਫ. ਨੇ ਦਾਅਵਾ ਕੀਤਾ ਹੈ ਕਿ ਤੇਜ਼ ਬਹਾਦਰ ਨੂੰ ਅਨੁਸ਼ਾਸਨਹੀਣਤਾ ਲਈ 4 ਹਜ਼ਾਰ ਸਜ਼ਾ ਦਿੱਤੀ ਜਾ ਚੁਕੀ ਹੈ| ਤੇਜ਼ ਬਹਾਦਰ ਨੂੰ ਇਕ ਵਾਰ ਬਿਨਾਂ ਇਜਾਜ਼ਤ 13 ਦਿਨਾਂ ਦੀ ਛੁੱਟੀ ਜਾਣ ਤੇ ਸਜ਼ਾ ਮਿਲੀ| 28 ਅਗਸਤ 2007 ਵਿੱਚ ਨਸ਼ਾ ਕਰਨ ਲਈ ਸਜ਼ਾ ਦਿੱਤੀ ਗਈ| 31 ਮਾਰਚ 2010 ਨੂੰ ਸੀਨੀਅਰ ਅਫ਼ਸਰਾਂ ਨੂੰ ਧਮਕੀ ਦੇਣ ਦੇ ਦੋਸ਼ ਵਿੱਚ 89 ਦਿਨਾਂ ਲਈ ਕੋਰਟ ਮਾਰਸ਼ਲ ਹੋਇਆ|
ਬੀ.ਐਸ.ਐਫ. ਨੇ ਆਪਣੇ ਹਲਫਨਾਮੇ ਰਾਹੀਂ ਕੋਰਟ ਨੂੰ ਦੱਸਿਆ ਕਿ ਇੰਟਰਨਲ ਕਮੇਟੀ ਦੀ ਰਿਪੋਰਟ ਵਿੱਚ ਤੇਜ਼ ਬਹਾਦਰ ਦੇ ਖਾਣੇ ਦੀ ਕੁਆਲਿਟੀ ਨੂੰ ਲੈ ਕੇ ਲਾਏ ਗਏ ਦੋਸ਼ਾਂ ਨੂੰ ਝੂਠਾ ਅਤੇ ਗਲਤ ਪਾਇਆ ਗਿਆ| ਬੀ.ਐਸ.ਐਫ. ਨੇ ਕੋਰਟ ਨੂੰ ਦੱਸਿਆ ਕਿ ਖਾਣੇ ਦੀ ਕੁਆਲਿਟੀ ਨੂੰ ਲੈ ਕੇ            ਤੇਜ਼ ਬਹਾਦਰ ਦੀ ਕੋਈ ਸ਼ਿਕਾਇਤ ਵਿਭਾਗ ਨੂੰ ਨਹੀਂ ਮਿਲੀ| ਬੀ.ਐਸ.ਐਫ. ਨੇ ਦੱਸਿਆ ਕਿ ਤੇਜ਼ ਬਹਾਦਰ ਨੇ ਸ਼ਿਕਾਇਤ ਕਰਨ ਦੀ ਬਜਾਏ ਵੀਡੀਓ ਸਿੱਧੇ ਸੋਸ਼ਲ ਮੀਡੀਆ ਤੇ ਅਪੋਲਡ ਕਰ ਦਿੱਤਾ|
ਬੀ.ਐਸ.ਐਫ. ਨੇ ਆਪਣੇ ਹਲਫਨਾਮੇ ਵਿੱਚ ਦੱਸਿਆ ਕਿ ਤੇਜ਼ ਬਹਾਦਰ ਨੇ ਵੀ.ਆਰ.ਐਸ. ਲਈ 14 ਅਕਤੂਬਰ 2016 ਵਿੱਚ ਅਰਜ਼ੀ ਲਾਈ ਸੀ| ਵਿਭਾਗ ਨੇ 25 ਦਿਨਾਂ ਦੇ ਅੰਦਰ ਹੀ ਉਸ ਦੀ ਅਰਜ਼ੀ ਸਵੀਕਾਰ ਕੀਤੀ| ਬੀ.ਐਸ.ਐਫ. ਨੇ ਦੱਸਿਆ ਕਿ 31 ਜਨਵਰੀ 2017 ਨੂੰ ਵੀ.ਆਰ.ਐਫ. ਦਿੱਤਾ ਜਾਣਾ ਸੀ ਪਰ 15 ਜਨਵਰੀ ਨੂੰ ਤੇਜ਼ ਬਹਾਦਰ ਨੇ ਫਿਰ ਤੋਂ ਪੱਤਰ ਲਿਖ ਕੇ ਵੀ.ਆਰ.ਐਸ. (ਇੱਛਾ ਨਾਲ              ਸੇਵਾ ਮੁਕਤੀ ਸਕੀਮ) ਰੱਦ ਕਰਨ ਦੀ ਮੰਗ ਕੀਤੀ| ਬੀ.ਐਸ.ਐਫ. ਨੇ ਦੱਸਿਆ ਕਿ 9 ਜਨਵਰੀ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ             ਕਮੇਟੀ ਬਣਾਈ ਗਈ ਅਤੇ ਪੁੱਛ-ਗਿੱਛ ਲਈ 30 ਜਨਵਰੀ ਨੂੰ ਵੀ.ਆਰ.ਐੱਸ. ਰੱਦ ਕੀਤਾ ਗਿਆ|
ਦਰਅਸਲ ਤੇਜ਼ ਬਹਾਦਰ ਨੇ ਦਿੱਲੀ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਲਾਈ ਸੀ| ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਬੀ.ਐਸ.ਐਫ. ਤੋਂ ਜਵਾਬ ਮੰਗਿਆ ਸੀ, ਜਿਸ ਤੇ ਬੀ.ਐਸ.ਐਫ. ਨੇ ਕੋਰਟ ਨੂੰ ਆਪਣਾ ਹਲਫਨਾਮਾ ਸੌਂਪਿਆ ਹੈ| ਇਸ ਮਾਮਲੇ ਤੇ ਅਗਲੀ ਸੁਣਵਾਈ 27 ਫਰਵਰੀ ਨੂੰ ਹੋਣੀ ਹੈ|

Leave a Reply

Your email address will not be published. Required fields are marked *