ਬੀ. ਐਸ. ਐਫ. ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਤਸਕਰ ਕਾਬੂ

ਫ਼ਿਰੋਜ਼ਪੁਰ, 15 ਅਪ੍ਰੈਲ (ਸ.ਬ.) ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਤਾਇਨਾਤ 29 ਬਟਾਲੀਅਨ ਬੀ. ਐਸ. ਐਫ. ਨੇ ਮਮਦੋਟ ਸੈਕਟਰ ਵਿੱਚ ਪੈਂਦੀ ਚੌਕੀ ਲੱਖਾ ਸਿੰਘ ਵਾਲਾ ਨੇੜਿਓਂ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ| ਉਸ ਕੋਲੋਂ ਦੋ ਪੈਕਟ ਹੈਰੋਇਨ ਬਰਾਮਦ ਹੋਈ ਹੈ, ਜਿਸ ਦਾ ਕੁੱਲ ਵਜ਼ਨ 1 ਕਿਲੋ, 690 ਗ੍ਰਾਮ ਦੱਸਿਆ ਜਾ ਰਿਹਾ ਹੈ| ਫੜੇ ਗਏ ਮੁਲਜ਼ਮ ਦੀ ਪਛਾਣ ਕਸ਼ਮੀਰ ਸਿੰਘ ਵਾਸੀ ਬਾਰੇ ਕੇ ਵਜੋਂ ਹੋਈ ਹੈ, ਜਿਹੜਾ ਕਿ ਪਾਕਿਸਤਾਨੋਂ ਆਈ ਹੈਰੋਇਨ ਦੀ ਖੇਪ ਲੈ ਕੇ ਆਇਆ ਸੀ|

Leave a Reply

Your email address will not be published. Required fields are marked *